ਸਿੱਖ ਕੌਮ ਉਤੇ ਹੋਣ ਵਾਲੇ ਤਸੱਦਦ ਜੁਲਮ ਦੀ ਕੌਮੀ ਲੜਾਈ ਵਿਚ ਯੋਗਦਾਨ ਪਾਉਣ ਵਾਲੇ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਤੋ ਅਦਾਲਤਾਂ, ਕਾਨੂੰਨ, ਹੁਕਮਰਾਨਾਂ ਨੂੰ ਹਿਚਕਚਾਹਟ ਕਿਉਂ: ਮਾਨ

ਸਿੱਖ ਕੌਮ ਉਤੇ ਹੋਣ ਵਾਲੇ ਤਸੱਦਦ ਜੁਲਮ ਦੀ ਕੌਮੀ ਲੜਾਈ ਵਿਚ ਯੋਗਦਾਨ ਪਾਉਣ ਵਾਲੇ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਤੋ ਅਦਾਲਤਾਂ, ਕਾਨੂੰਨ, ਹੁਕਮਰਾਨਾਂ ਨੂੰ ਹਿਚਕਚਾਹਟ ਕਿਉਂ: ਮਾਨ

ਸੁਪਰੀਮ ਕੋਰਟ ਨੇ ਰਾਜੀਵ ਗਾਂਧੀ, ਬੀਬੀ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਹਾਅ ਕਰ ਦਿੱਤਾ ਹੈ, ਫਿਰ ਭਾਈ ਰਾਜੋਆਣਾ ਨਾਲ ਬੇਇਨਸਾਫ਼ੀ ਕਿਉਂ

ਨਵੀਂ ਦਿੱਲੀ, 03 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਇਥੋ ਦੀਆਂ ਅਦਾਲਤਾਂ, ਕਾਨੂੰਨ ਅਤੇ ਹੁਕਮਰਾਨਾਂ ਨੇ ਸਿਆਸੀ ਫੈਸਲੇ ਕਰਦੇ ਹੋਏ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਅਤੇ ਬੀਬੀ ਬਿਲਕਿਸ ਬਾਨੋ ਨਾਲ ਬਲਾਤਕਾਰ ਕਰਨ ਵਾਲੇ ਅਤੇ ਉਸਦੇ ਪਰਿਵਾਰ ਦੇ ਮੈਬਰਾਂ ਦਾ ਕਤਲ ਕਰਨ ਵਾਲਿਆ ਨੂੰ ਰਿਹਾਅ ਕਰ ਦਿੱਤਾ ਹੈ, ਸਿਰਸੇਵਾਲੇ ਸਾਧ ਨੂੰ ਪੈਰੋਲ ਤੇ ਰਿਹਾਅ ਕੀਤਾ ਗਿਆ ਹੈ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਉਸੇ ਸੋਚ ਦੇ ਆਧਾਰ ਤੇ, ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਹੱਕ ਦਿੰਦੀ ਹੈ, ਉਸਨੂੰ ਮੁੱਖ ਰੱਖਦੇ ਹੋਏ ਸੁਪਰੀਮ ਕੋਰਟ ਇੰਡੀਆ ਤੁਰੰਤ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਕਰਨ ਦੇ ਹੁਕਮ ਕਰੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋ ਦੇ ਵਿਧਾਨ, ਕਾਨੂੰਨ ਅਤੇ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਭਾਈ ਬਲਵੰਤ ਸਿੰਘ ਰਾਜੋਆਣਾ ਜਿਸਦੇ ਰਿਹਾਈ ਦੇ ਕੇਸ ਨੂੰ ਸੁਪਰੀਮ ਕੋਰਟ ਨੇ ਰਾਖਵਾ ਰੱਖਣ ਦੀ ਗੱਲ ਕੀਤੀ ਹੈ, ਉਸ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਵਿਧਾਨ ਦੀ ਧਾਰਾ 14 ਅਨੁਸਾਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਪਰੀਮ ਕੋਰਟ ਵੱਲੋ ਫੈਸਲੇ ਦੀ ਗੱਲ ਨੂੰ ਰਾਖਵਾ ਰੱਖਣ ਦੀ ਟਾਲ ਮਟੋਲ ਦੀ ਨੀਤੀ ਨੂੰ ਅਲਵਿਦਾ ਕਹਿਕੇ ਉਪਰੋਕਤ ਰਾਜੀਵ ਗਾਂਧੀ, ਬੀਬੀ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਹਾਅ ਕਰਨ ਅਤੇ ਸਿਰਸੇਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਦਿੱਤੀ ਜਾਣ ਵਾਲੀ ਪੈਰੋਲ ਦੀ ਤਰ੍ਹਾਂ ਰਿਹਾਅ ਕਰਨ ਦੀ ਜੋਰਦਾਰ ਗੱਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਜਦੋ ਇੰਡੀਆ ਦੇ ਸਮੁੱਚੇ ਨਿਵਾਸੀਆ ਲਈ ਇਕ ਵਿਧਾਨ, ਇਕ ਕਾਨੂੰਨ ਅਤੇ ਇਕੋ ਜਿਹਾ ਬਰਾਬਰਤਾ ਵਾਲੇ ਨਿਜਾਮ ਦਾ ਪ੍ਰਬੰਧ ਹੈ, ਤਾਂ ਬਹੁਗਿਣਤੀ ਨਾਲ ਸੰਬੰਧਤ ਕਾਨੂੰਨ ਦੀ ਆੜ ਵਿਚ ਆਏ ਨਿਵਾਸੀਆ ਲਈ ਇਥੋ ਦਾ ਕਾਨੂੰਨ, ਅਦਾਲਤਾਂ ਤੇ ਹੁਕਮਰਾਨ ਨਰਮ ਵਤੀਰਾ ਰੱਖਦੇ ਹੋਏ ਸੰਗੀਨ ਜੁਰਮਾਂ ਦੇ ਅਪਰਾਧੀਆ ਨੂੰ ਰਿਹਾਅ ਕਰ ਰਹੇ ਹਨ, ਤਾਂ ਸਾਡੀ ਕੌਮ ਉਤੇ ਹੋਣ ਵਾਲੇ ਤਸੱਦਦ ਜੁਲਮ ਦੀ ਕੌਮੀ ਲੜਾਈ ਵਿਚ ਯੋਗਦਾਨ ਪਾਉਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਅਤੇ ਹੋਰ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਤੋ ਅਦਾਲਤਾਂ, ਕਾਨੂੰਨ, ਹੁਕਮਰਾਨ ਕਿਉਂ ਹਿਚਕਚਾਹਟ ਕਰ ਰਹੇ ਹਨ ? ਜਦੋਕਿ ਇਹ ਸਿੱਖ ਨੌਜ਼ਵਾਨ ਵੀ ਉਸੇ ਕਾਨੂੰਨ, ਵਿਧਾਨ ਅਤੇ ਨਿਜਾਮ ਹੇਠ ਵਿਚਰਦੇ ਆ ਰਹੇ ਹਨ, ਫਿਰ ਸਿੱਖ ਨੌਜ਼ਵਾਨੀ ਨਾਲ ਇਹ ਵਿਤਕਰਾ ਤੇ ਬੇਇਨਸਾਫ਼ੀ ਕਿਉਂ ਕੀਤੀ ਜਾ ਰਹੀ ਹੈ ? ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਬਰਾਬਰਤਾ ਦੀ ਸੋਚ ਤੇ ਅਧਾਰਿਤ ਸੁਪਰੀਮ ਕੋਰਟ ਇੰਡੀਆ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰਨਾਂ ਬੰਦੀ ਸਿੱਖਾਂ ਦੀ ਰਿਹਾਈ ਦੇ ਹੁਕਮ ਕਰਕੇ ਬਰਾਬਰਤਾ ਵਾਲੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਜਿੰਮੇਵਾਰੀ ਨਿਭਾਏਗੀ ।

error: Content is protected !!