ਦੇਖ ਲਵੋ ਪੰਜਾਬ ਦੇ ਹਾਲਾਤ, ਚੋਰਾਂ ਨੇ ਔਰਤ ਦੀ ਚੇਨ ਖੋਹਣ ਦੀ ਕੀਤੀ ਕੋਸ਼ਿਸ਼ ਤਾਂ ਸਕੂਟਰੀ ਅਨਬੈਲੰਸ ਹੋ ਕੇ ਟਰਾਲੀ ਨਾਲ ਟਕਰਾਈ, 2 ਬੱਚਿਆਂ ਦੀ ਹੋਈ ਮੌਤ, ਪੜ੍ਹੋ ਦਰਦਨਾਕ ਘਟਨਾ
ਹੁਸ਼ਿਆਰਪੁਰ – ਜ਼ਿਲ੍ਹੇ ਤੋਂ ਇਕ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਚੋਰਾਂ ਦੀ ਲਾਲਸਾ ਨੇ 2 ਮਾਸੂਮ ਬੱਚਿਆਂ ਦੀ ਜਾਨ ਲੈ ਲਈ। ਦਰਅਸਲ ਟਾਂਡਾ ਦੇ ਮਿਆਨੀ ਪੁਲ ਤੇ ਮਹਿਲਾ ਪ੍ਰਭਜੀਤ ਕੌਰ ਆਪਣੇ ਬੱਚਿਆਂ ਨਾਲ ਸਕੂਟਰੀ ਤੇ ਜਾ ਰਹੀ ਸੀ ਉਸਦੇ ਪਿੱਛੇ ਲੁਟੇਰੇ ਪੈ ਗਏ। ਲੁਟੇਰਿਆਂ ਨੇ ਜਦੋਂ ਮਹਿਲਾ ਦੇ ਗਲੇ ਦੀ ਚੇਨ ਤੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸਕੂਟਰੀ ਦਾ ਬੈਲੰਸ ਬਿਗੜ ਗਿਆ।



ਸਕੂਟਰੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਇਸ ਦੌਰਾਨ ਬੱਚੇ ਪੱਕੀ ਸੜਕ ਉਪਰ ਡਿੱਗ ਗਏ। ਬੱਚਿਆਂ ਨੂੰ ਇਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਦਕਿ ਪ੍ਰਭਜੀਤ ਨੂੰ ਸੱਟ ਲੱਗੀ ਹੈ।
ਮਹਿਲਾ ਨੇ ਦੱਸਿਆ ਕਿ 6 ਸਾਲ ਦਾ ਬੇਟਾ ਗੁਰਭੇਜ ਤੇ 21 ਸਾਲ ਦੀ ਭਾਣਜੀ ਗਗਨਦੀਪ ਕੌਰ ਸਕੂਟਰੀ ਤੇ ਸਵਾਰ ਸੀ। ਡਾਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਉਹਨਾਂ ਦੀ ਨਬਜ਼ ਰੁਕ ਗਈ ਸੀ।