ਅੱਤਵਾਦੀ ਪੰਨੂੰ ਨੇ ਮੁੱਖ ਮੰਤਰੀ ਮਾਨ ਤੇ ਅਮਿਤ ਸ਼ਾਹ ਨੂੰ ਦਿੱਤੀ ਧਮਕੀ, ਸ਼ੰਭੂ ਬਾਰਡਰ ‘ਤੇ ਲਹਿਰਾਏ ਖਾਲਿਸਤਾਨੀ ਝੰਡੇ
ਸ਼ੰਭੂ (ਵੀਓਪੀ ਬਿਊਰੋ) ਪੰਜਾਬ ਵਿੱਚ ਪੈਰਾਮਿਲਟਰੀ ਦੀ ਤਾਇਨਾਤੀ ਅਤੇ ਪੰਜਾਬ ਪੁਲਿਸ ਵੱਲੋ ਖਾਲਿਸਤਾਨ ਰੈਫਰੈਂਡਮ ਦੇ ਕਾਰਕੁੰਨਾਂ ਦੇ ਘਰਾਂ ‘ਤੇ ਰੇਡਾਂ ਮਾਰਨ ਦੇ ਬਾਵਜੂਦ ਵੀ G20 Summit ਦੇ ਚਲਦਿਆਂ ਸਿੱਖਸ ਫੋਰ ਜਸਟਿਸ ਨੇ ਸੰਭੂ ਬਾਰਡਰ ਤੇ ਖਾਲਿਸਤਾਨ ਦੇ ਝੰਡੇ ਅਤੇ ਛਾਪੇ ਲਾ ਕੇ G20 ਦੇਸ਼ਾਂ ਨੂੰ ਖਾਲਿਸਤਾਨ ਵਿੱਚ “ਜੀ ਆਇਆ ਨੂੰ” ਕਿਹਾ ਹੈ। ਇਸ ਸਬੰਧੀ ਫੋਰ ਜਸਟਿਸ ਦੇ ਜਰਨਲ ਕੋਂਸਲ ਗੁਰਪੱਤਵੰਤ ਸਿੰਘ ਪੰਨੂੰ ਨੇ ਇਕ ਵੀਡੀਓ ਜਾਰੀ ਕਰ ਕੇ ਮੁੱਖ ਮੰਤਰੀ ਮਾਨ ਤੇ ਅਮਿਤ ਸ਼ਾਹ ਨੂੰ ਧਮਕੀ ਦਿੱਤੀ ਹੈ।
NH1 ਹਾਈਵੇ ਅਤੇ ਸ਼ੰਭੂ ਬਾਰਡਰ ਤੇ ਲੱਗੇ ਖਾਲਿਸਤਾਨ ਦੇ ਝੰਡੇ ਅਤੇ ਛਾਪੇ ਦੀ ਵੀਡਿਉ ਜਾਰੀ ਕਰਦਿਆਂ ਸਿੱਖਸ ਫੋਰ ਜਸਟਿਸ ਦੇ ਜਰਨਲ ਕੋਂਸਲ ਗੁਰਪੱਤਵੰਤ ਸਿੰਘ ਪੰਨੂੰ ਦਾ ਕਹਿਣਾ “ਪੰਜਾਬ ਵਿੱਚ ਖਾਲਿਸਤਾਨ ਪੱਖੀ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਫ਼ੌਜ ਦੀ ਤਾਇਨਾਤੀ ਕਰਨ ਤੇ ਸ਼ਾਹ-ਮਾਨ ਦੀ ਰਾਜਨੀਤਕ ਮੌਤ ਤੈਅ ਹੈ।