ਕੀ ਮਾਨ ਸਰਕਾਰ ਦਾ ਪੁਲਿਸ ਤੋਂ ਵਿਸਵਾਸ਼ ਉੱਠ ਗਿਆ? ਹੋਲੇ-ਮਹੱਲੇ ਦੇ ਪਾਵਨ ਤਿਉਹਾਰ ਮੌਕੇ ਸੁਰੱਖਿਆ ਬਲਾਂ ਦੀ ਤਾਇਨਾਤੀ ਪੰਜਾਬ ਦੀ ਲਾਅ ਐਂਡ ਸਥਿਤੀ ਦਾ ਢਹਿ-ਢੇਰੀ ਹੋਣਾ ਤਾਂ ਨਹੀਂ? ਪੜ੍ਹੋ ਖ਼ਾਸ ਰਿਪੋਰਟ

ਕੀ ਮਾਨ ਸਰਕਾਰ ਦਾ ਪੁਲਿਸ ਤੋਂ ਵਿਸਵਾਸ਼ ਉੱਠ ਗਿਆ? ਹੋਲੇ-ਮਹੱਲੇ ਦੇ ਪਾਵਨ ਤਿਉਹਾਰ ਮੌਕੇ ਸੁਰੱਖਿਆ ਬਲਾਂ ਦੀ ਤਾਇਨਾਤੀ ਪੰਜਾਬ ਦੀ ਲਾਅ ਐਂਡ ਸਥਿਤੀ ਦਾ ਢਹਿ-ਢੇਰੀ ਹੋਣਾ ਤਾਂ ਨਹੀਂ? ਪੜ੍ਹੋ ਖ਼ਾਸ ਰਿਪੋਰਟ

 

ਚੰਡੀਗੜ੍ਹ  (ਵੀਓਪੀ ਬਿਊਰੋ) ਜੀ-20 ਸੰਮੇਲਨ ਅਤੇ ਹੋਲਾ-ਮਹੱਲਾ ਦੇ ਮੱਦੇਨਜ਼ਰ ਪੰਜਾਬ ਵਿਚ ਸੁਰੱਖਿਆ ਬਲਾਂ ਦੀਆਂ 50 ਕੰਪਨੀਆਂ ਤੈਨਾਤ ਕੀਤੀਆਂ ਜਾ ਰਹੀਆਂ ਨੇ। ਇਹ ਕੰਪਨੀਆਂ 6 ਤੋਂ 16 ਮਾਰਚ ਤੱਕ ਪੰਜਾਬ ਰਹਿਣਗੀਆਂ।ਇਹਨਾਂ ਕੰਪਨੀਆਂ ਵਿਚ ਲਗਪਗ 19000 ਸੁਰੱਖਿਆ ਬਲ ਸ਼ਾਮਲ ਹੋਣਗੇ। ਸੁਰੱਖਿਆ ਕੰਪਨੀਆਂ ਕੋਲੋ ਦੰਗੇ ਵਿਰੋਧੀ ਹਥਿਆਰ, ਉਪਕਰਣ ਤੇ ਅੱਥਰੂ ਗੈਸ ਦੇ ਗੋਲਿਆਂ ਵਰਗੀ ਸਮਗਰੀ ਵੀ ਹੋਵੇਗੀ। ਇਹ ਫ਼ੈਸਲਾ ਕੇਂਦਰ ਦੀ ਇਕੱਲੀ ਸਰਕਾਰ ਦਾ ਨਹੀਂ ਹੈ ਬਲਿਕ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਲਿਆ ਹੈ। ਕਹਿ ਲਿਆ ਜਾਵੇ ਕਿ ਮਾਨ ਸਰਕਾਰ ਨੇ ਵੀ ਇਸ ਲਈ ਹਾਮੀ ਭਰੀ ਹੈ।

 

ਪੰਜਾਬ ਦਾ ਮਾਹੌਲ ਸੁਖਾਵਾਂ ਰਹੇ ਹਰ ਪੰਜਾਬੀ ਦੀ ਮੰਗ ਹੈ। ਕੀ ਪੰਜਾਬ ‘ਚ ਇੰਨੇ ਹਾਲਾਤ ਮਾੜੇ ਹਨ ਜਾਂ ਮਾੜੇ ਹੋ ਸਕਦੇ ਹਨ, ਇਹ ਕਿਸ ਸਥਿਤੀ ਨੂੰ ਦੇਖ ਕੇ ਕਿਆਸ ਲਾਇਆ ਜਾ ਰਿਹਾ ਹੈ। ਪੰਜਾਬ ਵਿਚ ਹੋਲੇ-ਮਹੱਲੇ ਦਾ ਤਿਉਹਾਰ ਪਹਿਲਾਂ ਵੀ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਸੀ। ਕਦੇ ਕੋਈ ਅਣਹੋਣੀ ਘਟਨਾ ਨਹੀਂ ਵਾਪਰੀ। ਫਿਰ ਇਸ ਪਾਵਨ ਤਿਉਹਾਰ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਦੀ ਵੱਡੀ ਗਿਣਤੀ ਦੀ ਲੋੜ ਕਿਉਂ? ਇਹ ਪੂਰੇ ਪੰਜਾਬ ਦਾ ਸਵਾਲ ਹੈ। ਸੋਸ਼ਲ ਮੀਡੀਆ ਤੇ ਲੋਕਾਂ ਇਸ ਉਪਰ ਆਪਣੀ ਰਾਇ ਰੱਖ ਰਹੇ ਨੇ।

ਦੂਸਰਾਂ ਸਵਾਲ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਤੋਂ ਵਿਸਵਾਸ਼ ਉੱਠ ਗਿਆ ਹੈ? ਅਜਨਾਲਾ ਘਟਨਾ ਵਿਚ ਜੋ ਹੋਇਆ ਪੂਰੇ ਪੰਜਾਬ ਨੇ ਦੇਖਿਆ। ਪੁਲਿਸ ਉਪਰ ਪੱਥਰਬਾਜ਼ੀ ਹੋਈ, ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਪਰ ਐਕਸ਼ਨ ਕਿੱਥੇ ਹੋਇਆ? ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਜਨਾਲੇ ਘਟਨਾ ਵਿਚ ਫੇਲ੍ਹ ਹੋਈ ਹੈ। ਐਸਐਸਪੀ ਕੋਲੋ ਜ਼ਬਰਦਸਤੀ ਬਿਆਨ ਦਰਜ ਕਰਵਾਇਆ ਗਿਆ। ਉੱਥੇ ਹੀ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਹੋਰ ਵੀ ਬਹੁਤ ਸਾਰੇ ਵਿਰੋਧੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਉਪਰ ਸਵਾਲ ਚੁੱਕੇ ਜਾ ਰਹੇ ਨੇ।

ਹੁਣ ਗੱਲ ਜੀ-20 ਸੰਮੇਲਨ ਦੀ ਕਰ ਲੈਂਦੇ ਹਾਂ। ਜੀ-20 ਸੰਮੇਲਨ ਦੀਆਂ ਬੈਠਕਾਂ ਪੰਜਾਬ ਵਿਚ ਹੋਣ ਜਾ ਰਹੀਆਂ ਨੇ। ਕੀ ਜੀ-20 ਵਿਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਪੰਜਾਬ ਵਿਚ ਕੋਈ ਖ਼ਤਰਾ ਹੈ? ਪੰਜਾਬ ਪੁਲਿਸ ਦੀ ਸੁਰੱਖਿਆ ਵਿਚ ਵੀ ਸਾਰਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਸੀ ਪਰ ਸੁਰੱਖਿਆ ਬਲਾਂ ਦੀ ਦਖ਼ਲ ਪੰਜਾਬ ਉਪਰ ਵੱਡਾ ਪ੍ਰਸ਼ਨ ਚਿੰਨ੍ਹ ਲਾ ਰਹੀ ਹੈ।

error: Content is protected !!