ਲੁਧਿਆਣਾ ‘ਚ ਫਿਰ Sex Recket ਦਾ ਪਰਦਾਫਾਸ਼; ਮਸਾਜ ਦੇ ਨਾਮ ‘ਤੇ 1500 ਤੋਂ 3 ਹਜ਼ਾਰ ਤਕ ਤੈਅ ਹੁੰਦਾ ਸੀ ਲੜਕੀ ਦਾ ਰੇਟ

ਲੁਧਿਆਣਾ ‘ਚ ਫਿਰ Sex Recket ਦਾ ਪਰਦਾਫਾਸ਼; ਮਸਾਜ ਦੇ ਨਾਮ ‘ਤੇ 1500 ਤੋਂ 3 ਹਜ਼ਾਰ ਤਕ ਤੈਅ ਹੁੰਦਾ ਸੀ ਲੜਕੀ ਦਾ ਰੇਟ

 

ਵੀਓਪੀ ਬਿਊਰੋ- ਲੁਧਿਆਣਾ ‘ਚ ਇਕ ਮਹੀਨੇ ਬਾਅਦ ਹੀ ਫਿਰ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਅੱਜ ਪੁਲਿਸ ਨੇ ਸਪਾ ਸੈਂਟਰ ‘ਤੇ ਛਾਪਾ ਮਾਰਿਆ ਅਤੇ ਇੱਥੇ ਪੁਲਿਸ ਨੇ ਅਨੈਤਿਕ ਹਰਕਤਾਂ ਕਰਦੇ ਔਰਤਾਂ ਅਤੇ ਮਰਦਾਂ ਨੂੰ ਫੜਿਆ। ਇਹ ਛਾਪੇਮਾਰੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਫਿਰੋਜ਼ਪੁਰ ਰੋਡ ‘ਤੇ ਓਮੈਕਸ ਪਲਾਜ਼ਾ ਨੇੜੇ ਭਾਈਵਾਲਾ ਚੌਕ ਵਿਖੇ ਕੀਤੀ| ਪੁਲਿਸ ਮਾਲ ਵਿੱਚ ਬਣੇ ਬਲੂ ਲੋਟਸ ਸਪਾ ਸੈਂਟਰ ਵਿੱਚ ਪੁੱਜੀ।

ਇਸ ਸਪਾ ਸੈਂਟਰ ਦੇ ਕਾਊਂਟਰ ‘ਤੇ ਮੈਨੇਜਰ ਐਂਟਰੀ ਦੇ 1500 ਹਜ਼ਾਰ ਰੁਪਏ ਲੈਂਦਾ ਹੈ, ਜਿਸ ਤੋਂ ਬਾਅਦ ਬੰਦ ਕਮਰੇ ‘ਚ ਔਰਤ ਦੇ ਜਿਸਮ ਦੀ ਨਿਲਾਮੀ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ 1500 ਤੋਂ 3 ਹਜ਼ਾਰ ਤੱਕ ਲੜਕੀਆਂ ਦੇਹ ਵਪਾਰ ਲਈ ਗਾਹਕਾਂ ਤੋਂ ਪੈਸੇ ਲੈਂਦੀਆਂ ਹਨ। ਜਦੋਂ ਪੁਲਿਸ ਨੇ ਮਾਲ ਵਿੱਚ ਛਾਪਾ ਮਾਰਿਆ ਤਾਂ ਹਫੜਾ-ਦਫੜੀ ਮੱਚ ਗਈ।


ਦੱਸਿਆ ਜਾ ਰਿਹਾ ਹੈ ਕਿ ਕਈ ਨੌਜਵਾਨ ਸਪਾ ਸੈਂਟਰ ਜਾਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਛਾਪੇਮਾਰੀ ਕਰਕੇ ਉਹ ਪਹਿਲਾਂ ਹੀ ਬਾਹਰੋਂ ਫਰਾਰ ਹੋ ਗਏ। ਇਸ ਸਪਾ ਸੈਂਟਰ ਵਿੱਚ ਮਸਾਜ ਸੈਂਟਰ ਦੀ ਆੜ ਵਿੱਚ ਅਨੈਤਿਕ ਕੰਮ ਕੀਤਾ ਜਾ ਰਿਹਾ ਸੀ।

ਮਹੀਨਾ ਪਹਿਲਾਂ ਜ਼ਿਲ੍ਹਾ ਪੁਲਿਸ ਨੇ ਵੀ ਬੱਸ ਸਟੈਂਡ ’ਤੇ ਬਣੇ ਹੋਟਲਾਂ ’ਤੇ ਛਾਪੇਮਾਰੀ ਕਰਕੇ 18 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਦੇ ਹੋਟਲਾਂ ਵਿੱਚ ਫਿਰ ਤੋਂ ਅਨੈਤਿਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ ਹੋਟਲਾਂ ‘ਤੇ ਅਗਲੀ ਛਾਪੇਮਾਰੀ ਕਦੋਂ ਕਰੇਗੀ।

ਏਸੀਪੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਸ ਸਪਾ ਸੈਂਟਰ ਵਿੱਚ ਅਨੈਤਿਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪੁਲਿਸ ਨੇ ਛਾਪਾ ਮਾਰਿਆ। ਕਰੀਬ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਲੋਕਾਂ ਦੀ ਪਛਾਣ ਕਰਨ ਲਈ ਉਨ੍ਹਾਂ ਦੇ ਆਧਾਰ ਕਾਰਡ ਆਈਡੀ ਦੀ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਸਮੇਂ ਸਪਾ ਦਾ ਮਾਲਕ ਇੱਥੇ ਨਹੀਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

error: Content is protected !!