Skip to content
Monday, November 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
6
ਅਮਿਤਾਭ ਬੱਚਨ ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਪਸਲੀਆਂ ‘ਚ ਸੱਟ ਲੱਗਣ ਕਾਰਨ ਸਾਹ ਲੈਣ ‘ਚ ਹੋ ਰਹੀ ਮੁਸ਼ਕਿਲ
Entertainment
Latest News
National
ਅਮਿਤਾਭ ਬੱਚਨ ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਪਸਲੀਆਂ ‘ਚ ਸੱਟ ਲੱਗਣ ਕਾਰਨ ਸਾਹ ਲੈਣ ‘ਚ ਹੋ ਰਹੀ ਮੁਸ਼ਕਿਲ
March 6, 2023
Voice of Punjab
ਅਮਿਤਾਭ ਬੱਚਨ ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਪਸਲੀਆਂ ‘ਚ ਸੱਟ ਲੱਗਣ ਕਾਰਨ ਸਾਹ ਲੈਣ ‘ਚ ਹੋ ਰਹੀ ਮੁਸ਼ਕਿਲ
ਮੁੰਬਈ (ਵੀਓਪੀ ਬਿਊਰੋ) ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਹੈਦਰਾਬਾਦ ‘ਚ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਪਰਸਨਲ ਬਲਾਗ ‘ਤੇ ਇਹ ਜਾਣਕਾਰੀ ਦਿੱਤੀ। ਅਮਿਤਾਭ ਫਿਲਹਾਲ ਮੁੰਬਈ ਸਥਿਤ ਆਪਣੇ ਘਰ ‘ਚ ਆਰਾਮ ਕਰ ਰਹੇ ਹਨ। ਅਮਿਤਾਭ ਬੱਚਨ ਪ੍ਰਭਾਸ ਦੀ ਫਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਕਰ ਰਹੇ ਸਨ। ਇੱਕ ਐਕਸ਼ਨ ਸੀਨ ਦੌਰਾਨ ਉਸ ਦੀਆਂ ਪਸਲੀਆਂ ਨੂੰ ਸੱਟ ਲੱਗ ਗਈ ਸੀ। ਹੈਦਰਾਬਾਦ ‘ਚ ਚੈਕਅੱਪ ਤੋਂ ਬਾਅਦ ਅਮਿਤਾਭ ਨੂੰ ਮੁੰਬਈ ਭੇਜ ਦਿੱਤਾ ਗਿਆ।
ਅਮਿਤਾਭ ਬੱਚਨ ਨੇ ਆਪਣੇ ਬਲਾਗ ‘ਚ ਲਿਖਿਆ, ‘ਪਸਲੀ ਦੇ ਪਿੰਜਰੇ ‘ਚ ਮਾਸਪੇਸ਼ੀ ਫਟ ਗਈ ਹੈ। ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਉਸ ਦੀ ਪੱਟੀ ਕੀਤੀ ਗਈ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬਹੁਤ ਦੁਖ ਹੋ ਰਿਹਾ ਹੈ। ਤੁਰਨ-ਫਿਰਨ ਵਿਚ ਦਿੱਕਤ ਆ ਰਹੀ ਹੈ। ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ। ਮੈਨੂੰ ਇਸ ਦਰਦ ਲਈ ਕੁਝ ਦਵਾਈਆਂ ਦਿੱਤੀਆਂ ਗਈਆਂ ਹਨ। ਠੀਕ ਹੋਣ ਵਿੱਚ ਕੁਝ ਹਫ਼ਤੇ ਲੱਗਣਗੇ।
ਬਿੱਗ ਬੀ ਨੇ ਲਿਖਿਆ, “ਮੇਰੇ ਠੀਕ ਹੋਣ ਤੱਕ ਸਾਰੇ ਕੰਮ ਰੋਕ ਦਿੱਤੇ ਗਏ ਹਨ। ਮੈਂ ਜਲਸਾ ਵਿੱਚ ਆਰਾਮ ਕਰ ਰਿਹਾ ਹਾਂ। ਜ਼ਰੂਰੀ ਕੰਮਾਂ ਲਈ ਥੋੜਾ ਜਿਹਾ ਹੀ ਚੱਲਾਂਗਾ। ਮੇਰੇ ਲਈ ਇਹ ਕਹਿਣਾ ਬਹੁਤ ਮੁਸ਼ਕਲ ਹੈ। ਅਮਿਤਾਭ ਬੱਚਨ ਨੇ ਦੀਵਾਲੀ ਤੋਂ ਠੀਕ ਪਹਿਲਾਂ ਆਪਣੀ ਲੱਤ ਦੀ ਨਾੜ ਕੱਟੇ ਜਾਣ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਖੁਦ ਇਕ ਬਲਾਗ ਰਾਹੀਂ ਦੱਸਿਆ ਹੈ ਕਿ ਲੱਤ ਦੀ ਨਾੜ ਕੱਟਣ ‘ਤੇ ਕਾਫੀ ਖੂਨ ਵਹਿ ਗਿਆ ਸੀ। ਉਸ ਨੂੰ ਹਸਪਤਾਲ ਵੀ ਜਾਣਾ ਪਿਆ, ਜਿੱਥੇ ਡਾਕਟਰਾਂ ਨੇ ਉਸ ਦੀ ਲੱਤ ‘ਤੇ ਟਾਂਕੇ ਲਾਏ।
Post navigation
ਵਿਆਹੁਤਾ ਦੇ ਪਿਆਰ ‘ਚ ਪਾਗਲ ਹੋਏ ਸਾਬਕਾ ਸਰਪੰਚ ਨੇ ਪੁਲਿਸ ਥਾਣੇ ‘ਚ ਖੁਦ ਨੂੰ ਮਾਰ ਲਈ ਗੋਲੀ
ਹਿਮਾਚਲ ਦੇ ਮਣੀਕਰਨ ਸਾਹਿਬ ‘ਚ ਕੁੱਟਮਾਰ ਦਾ ਮਾਮਲਾ – ਪੰਜਾਬੀ ਸੈਲਾਨੀਆਂ ਨੇ ਨਹੀਂ ਬਲਕਿ ਪਹਿਲਾਂ ਸਥਾਨੀ ਸ਼ਰਾਰਤੀ ਅਨਸਰਾਂ ਨੇ ਕੀਤਾ ਸੀ ਹਮਲਾ, ਕੁੱਟਮਾਰ ਕਰਦੇ ਹੋਏ ਮੋਟਰਸਾਈਕਲ ਤੇ ਕਾਰਾਂ ‘ਤੇ ਕੀਤਾ ਪਥਰਾਅ –
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us