ਹਲਕਾ ਲੰਬੀ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ ਚ ਹੋਈ ਬੇਅਦਬੀ ਦੀ ਕੋਸ਼ਿਸ਼
ਵੀਓਪੀ ਬਿਊਰੋ (ਸ਼੍ਰੀ ਮੁਕਤਸਰ ਸਾਹਿਬ) ਲੰਬੀ ਵਿਧਾਨ ਸਭਾ ਤੋਂ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ ਚ ਇੱਕ ਵਿਅਕਤੀ ਵਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ| ਵਿਅਕਤੀ ਨੰਗੇ ਸਿਰ ਅਤੇ ਜੁੱਤੀ ਪਾ ਕੇ ਡੰਡੇ ਨਾਲ ਦਾਖਲ ਹੋ ਗਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਆਵਾਜ਼ ਬੰਦ ਕਰਨ ਨੂੰ ਕਿਹਾ| ਵਿਅਕਤੀ ਨੇ ਕਿਹਾ ਕਿ ਉਸਦੀ ਨੀਂਦ ਖਰਾਬ ਹੋ ਰਹੀ ਹੈ| ਗ੍ਰੰਥੀ ਸਿੰਘ ਨੇ ਦੱਸਿਆ ਕਿ ਉਸ ਦੌਰਾਨ ਵਿਅਕਤੀ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ| ਉਸਤੋਂ ਬਾਅਦ ਗੁਰਦੁਆਰਾ ਸਾਹਿਬ ਚ ਮੌਜੂਦ ਗ੍ਰੰਥੀ ਅਤੇ ਸਿੰਘਾਂ ਨੇ ਉਸਨੂੰ ਫੜ ਕੇ ਬਾਹਰ ਲੈ ਗਏ ਅਤੇ ਕੁੱਟ ਮਾਰ ਕੀਤੀ| ਇੱਸ ਤੋਂ ਬਾਅਦ ਉਹ ਆਪਣੀ ਜਾਣ ਬਚਾ ਕੇ ਭੱਜ ਗਿਆ|
ਸੋਮਵਾਰ ਸਵੇਰੇ 6:15 ਵਜੇ ਹੋਈ ਇੱਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਹਰਮਨਬੀਰ ਸਿੰਘ ਗਿੱਲ ਆਪਣੀ ਪੁਲਿਸ ਟੀਮ ਨਾਲ ਮੌਕੇ ਤੇ ਪੁੱਜ ਗਏ ਅਤੇ ਜਾਂਚ ਕੀਤੀ| ਨਾਲ ਹੀ ਨਾਲ ਘਟਨਾ ਦੀ ਵੀਡੀਓ ਵੀ ਵਾਈਰਲ ਹੋ ਰਹੀ ਹੈ| ਗ੍ਰੰਥੀ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਇੱਕ ਹੋਰ ਸਾਥੀ ਗ੍ਰੰਥੀ ਸਵੇਰੇ 6.15 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾ ਰਹੇ ਸਨ। ਇਸ ਦੌਰਾਨ ਪਿੰਡ ਦਾ ਇੱਕ ਵਿਅਕਤੀ ਨੰਗੇ ਸਿਰ ਅਤੇ ਜੁੱਤੀਆਂ ਨਾਲ ਦੋ ਡੰਡੇ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਅਤੇ ਧਮਕੀਆਂ ਦਿੰਦੇ ਹੋਏ ਕਿਹਾ ਕਿ ਵਾਹਿਗੁਰੂ ਦਾ ਪ੍ਰਕਾਸ਼ ਬੰਦ ਕਰ ਦਿਓ, ਇਸ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰੱਖੇ ਪਵਿੱਤਰ ਕੱਪੜੇ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ।
ਗੁਰਦੁਆਰਾ ਸਾਹਿਬ ਚ ਬੈਠੇ ਸਿੰਘਾਂ ਨੇ ਵਿਅਕਤੀ ਤੇ ਕਾਬੂ ਪਾ ਲਿੱਤਾ ਅਤੇ ਉਸਨੂੰ ਗੁਰਦੁਆਰਾ ਤੋਂ ਬਾਹਰ ਕੱਢ ਦਿੱਤਾ, ਅਤੇ ਮੌਕਾ ਮਿਲਦੇ ਉਹ ਫ਼ਰਾਰ ਹੋ ਗਿਆ|ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀ ਮੰਧਬੁੱਧੀ ਹੈ ਪਰ ਦੁੱਜੇ ਪਾਸੇ ਗ੍ਰੰਥੀ ਸਿੰਘ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਦਖਲ ਹੋਇਆ ਤਾਂ ਉਸ ਵਿਚ ਮੰਧਬੁੱਧੀ ਹੋੰਵ੍ਲੇ ਕੋਈ ਲਛਣ ਨਹੀਂ ਸੀ, ਇਸਦੇ ਨਾਲ ਹੀ ਉਸ ਵਿਅਕਤੀ ਨੂੰ ਪਿੰਡ ਚ ਘੱਟ ਹੀ ਦੇਖਿਆ ਗਿਆ ਹੈ| ਵਾਈਰਲ ਹੋ ਰਹੀ ਵੀਡੀਓ ਚ ਇੱਸ ਘਟਨਾ ਦੇ ਤਾਰ ਡੇਰਾ ਸਿਰਸਾ ਵਾਲਿਆਂ ਨਾਲ ਜੋੜੇ ਜਾ ਰਹੇ ਹਨ| ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਅਤੇ ਪਿਛੀ ਤਾਕਤ ਦਾ ਵੀ ਪਤਾ ਲਗਾਇਆ ਜਾਵੇ| ਡੀਐਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਵਾਇਰਲ ਵੀਡੀਓ ਤੋਂ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ।