ਚਲਦੀ ਕਾਰ ਵਿੱਚ ਅਚਾਨਕ ਲੱਗੀ ਅੱਗ, ਚਾਰ ਸਾਲ ਦੀ ਬੱਚੀ ਜਿੰਦਾ ਸੜੀ

ਚਲਦੀ ਕਾਰ ਵਿੱਚ ਅਚਾਨਕ ਲੱਗੀ ਅੱਗ, ਚਾਰ ਸਾਲ ਦੀ ਬੱਚੀ ਜਿੰਦਾ ਸੜੀ

 

ਫਿਰੋਜਪੁਰ (ਸੰਨੀ ਚੋਪੜਾ) ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਨੇੜੇ ਵਾਪਰੇ ਦਰਦਨਾਕ ਹਾਦਸੇ ‘ਚ ਚੱਲਦੀ ਕਾਰ ‘ਚ ਅਚਾਨਕ ਅੱਗ ਲੱਗ ਜਾਣ ਕਾਰਨ ਚਾਰ ਸਾਲਾ ਬੱਚੀ ਜ਼ਿੰਦਾ ਸੜ ਗਈ। ਅੱਗ ਲੱਗਣ ਦੌਰਾਨ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਬਾਕੀ ਪਰਿਵਾਰਕ ਮੈਂਬਰ ਤਾਂ ਬਾਹਰ ਆ ਗਏ ਪਰ ਕਾਰ ਦੀ ਅਗਲੀ ਸੀਟ ‘ਤੇ ਬੈਠੀ ਚਾਰ ਸਾਲਾ ਮਾਸੂਮ ਤਰਨਵੀਰ ਅੱਗ ਕਾਰਨ ਬਾਹਰ ਨਹੀਂ ਨਿਕਲ ਸਕੀ। ਕਾਰ ਦਾ ਸ਼ੀਸ਼ਾ ਜਾਮ ਤੋੜ ਕਿਸੇ ਤਰ੍ਹਾਂ ਉਸ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।


ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਜੋ ਕੀ ਫਰੀਦਕੋਟ ਦੇ ਪਿੰਡ ਕਲੇਰ ਦਾ ਰਹਿਣ ਵਾਲਾ ਹੈ| ਉਹ ਆਪਣੀ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਸਮੇਤ ਆਪਣੀ ਸਵਿਫ਼ਟ ਕਾਰ ਵਿੱਚ ਧਰਮਕੋਟ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ। ਉਥੋਂ ਵਾਪਸ ਆਉਂਦੇ ਸਮੇਂ ਤਲਵੰਡੀ ਭਾਈ ਫਰੀਦਕੋਟ ਅਤੇ ਪਿੰਡ ਕੋਟ ਕਰੋੜ ਕੋਲ ਉਨ੍ਹਾਂ ਦੀ ਕਾਰ ਅਚਾਨਕ ਖਰਾਬ ਹੋ ਗਈ। ਜਿਵੇਂ ਹੀ ਉਹ ਆਪਣੀ ਕਾਰ ਸੜਕ ਕਿਨਾਰੇ ਪਾਰਕ ਕਰਕੇ ਬਾਹਰ ਨਿਕਲਿਆ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕਾਰ ਦੀ ਪਿਛਲੀ ਸੀਟ ‘ਤੇ ਉਸ ਦੀ ਪਤਨੀ ਅਤੇ ਦੋ ਧੀਆਂ ਅਤੇ ਇਕ ਪੁੱਤ ਪਿਛੇ ਬੈਠੇ ਸਨ। ਅੱਗ ਲੱਗਣ ਦੌਰਾਨ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਪਤਨੀ, ਦੋ ਧੀਆਂ ਅਤੇ ਇਕ ਪੁੱਤ ਤਾਂ ਬਾਹਰ ਆ ਗਾਏ| ਪਰ ਕਾਰ ਦਾ ਸ਼ੀਸ਼ਾ ਜਾਮ ਹੋਣ ਕਾਰਨ ਕਾਰ ਦੀ ਅਗਲੀ ਸੀਟ ‘ਤੇ ਬੈਠੀ ਚਾਰ ਸਾਲਾ ਮਾਸੂਮ ਬਾਹਰ ਨਹੀਂ ਆ ਸਕੀ।

ਮ੍ਰਿਤਕ ਮਾਸੂਮ ਦੇ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਘਟਨਾ ਤੋਂ ਦੋ ਮਿੰਟ ਦੀ ਦੂਰੀ ‘ਤੇ ਟੋਲ ਪਲਾਜ਼ਾ ਸੀ ਪਰ ਉਹ ਉਥੇ ਨਹੀਂ ਪਹੁੰਚ ਸਕੇ| ਉਹਨਾਂ ਇਹ ਵੀ ਕਿਹਾ ਕਿ ਟੋਲ ਪਲਾਜ਼ਾ ਕੋਲ ਕੋਈ ਵੀ ਪ੍ਰਬੰਧ ਨਹੀਂ ਸਨ| ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ|

 

error: Content is protected !!