G-20 ਕਾਨਫਰੰਸ ਤੋਂ ਪਹਿਲਾਂ ਰੇਲਵੇ ਟਰੈਕ ਠੱਪ ਕਰਨ ਦੀ ਚਿਤਾਵਨੀ, ਮੱਖੂ ਰੇਲਵੇ ਸਟੇਸ਼ਨ ਦੀਆਂ ਪਟੜੀਆਂ ‘ਤੇ ਲਾਏ ਖਾਲਿਸਤਾਨੀ ਪੱਖੀ ਪੋਸਟਰ

G-20 ਕਾਨਫਰੰਸ ਤੋਂ ਪਹਿਲਾਂ ਰੇਲਵੇ ਟਰੈਕ ਠੱਪ ਕਰਨ ਦੀ ਚਿਤਾਵਨੀ, ਮੱਖੂ ਰੇਲਵੇ ਸਟੇਸ਼ਨ ਦੀਆਂ ਪਟੜੀਆਂ ‘ਤੇ ਲਾਏ ਖਾਲਿਸਤਾਨੀ ਪੱਖੀ ਪੋਸਟਰ

ਮੱਖੂ (ਵੀਓਪੀ ਬਿਊਰੋ) G-20 ਦੀ ਭਾਰਤ ਵਿੱਚ ਕਾਨਫਰੰਸ ਤੋਂ ਪਹਿਲਾਂ ਖਾਲਿਸਤਾਨੀ ਸਮੱਰਥਕਾਂ ਨੇ ਪੰਜਾਬ ਵਿੱਚ ਰੇਲਵੇ ਟਰੈਕ ਰੋਕਣ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਰੇਲਵੇ ਟਰੈਕ ‘ਤੇ ‘ਖਾਲਿਸਤਾਨ ਵਿੱਚ ਤੁਹਾਡਾ ਸਵਾਗਤ ਹੈ’ ਦੇ ਪੋਸਟਰ ਲਾਏ ਹਨ।ਸਿੱਖਸ ਫਾਰ ਜਸਟਿਸ ਵੱਲੋਂ G-20 ਦੀ ਅੰਮ੍ਰਿਤਸਰ ਬੈਠਕ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਉਭਰਾਣ ਲਈ 15 ਅਤੇ 16 ਮਾਰਚ ਨੂੰ “ਰੇਲ ਰੋਕੋ” ਦਾ ਸੱਦਾ ਦਿੱਤਾ ਗਿਆ ਹੈ।


ਸਿੱਖਸ ਫਾਰ ਜਸਟਿਸ ਦਾ ਕਹਿਣਾ ਹੈ ਕਿ ਪੰਜਾਬ, ਭਾਰਤ ਦਾ ਹਿੱਸਾ ਨਹੀਂ ਅਤੇ ਭਾਰਤ ਨੇ ਜਬਰੀ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਸਾਰੇ ਮਸਲੇ ਨੂੰ ਕੌਮਾਂਤਰੀ ਪੱਧਰ ‘ਤੇ ਦੱਸਣ ਲਈ ਸਿੱਖਸ ਫਾਰ ਜਸਟਿਸ ਦੇ G20 ਦੀ ਅੰਮ੍ਰਿਤਸਰ ਵਿਖੇ ਹੋਣ ਵਾਲੀ ਬੈਠਕ ਤੋਂ ਪਹਿਲਾ 15 ਅਤੇ 16 ਮਾਰਚ ਨੂੰ “ਰੇਲ ਰੋਕੋ” ਦੀ ਗੱਲ ਕਹੀ ਗਈ ਹੈ ਅਤੇ ਅੱਜ ਮਖੂ ਰੇਲਵੇ ਸ਼ਟੇਸ਼ਨ ਤੇ “ਪੰਜਾਬ, ਭਾਰਤ ਦਾ ਹਿੱਸਾ ਨਹੀਂ” – “ਐਸ ਐਫ ਜੇ – ਖਾਲਿਸਤਾਨ ਰੈਫਰੈਂਡਮ” ਅਤੇ “ਹਿੰਦੁਸਤਾਨ ਮੁਰਦਾਬਾਦ” ਦੇ ਛਾਪੇ ਵੀ ਲਗਾਏ ਗਏ ਹਨ।

error: Content is protected !!