ਨਿਊਯਾਰਕ ਤੋਂ ਦਿੱਲੀ ਆਉਂਦੀ ਫਲਾਇਟ ‘ਚ ਲੜਕੇ ਨੇ ਸਾਥੀ ਯਾਤਰੀ ‘ਤੇ ਕਰ’ਤਾ ਪਿਸ਼ਾਬ, ਦਿੱਲੀ ਪੁਲਿਸ ਨੇ ਲਿਆ ਹਿਰਾਸਤ ‘ਚ, ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ‘ਚ ਏਅਰ ਇੰਡੀਆ ‘ਤੇ ਲੱਗਾ ਸੀ 30 ਲੱਖ ਰੁਪਏ ਦਾ ਜੁਰਮਾਨਾ

ਨਿਊਯਾਰਕ ਤੋਂ ਦਿੱਲੀ ਆਉਂਦੀ ਫਲਾਇਟ ‘ਚ ਲੜਕੇ ਨੇ ਸਾਥੀ ਯਾਤਰੀ ‘ਤੇ ਕਰ’ਤਾ ਪਿਸ਼ਾਬ, ਦਿੱਲੀ ਪੁਲਿਸ ਨੇ ਲਿਆ ਹਿਰਾਸਤ ‘ਚ, ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ‘ਚ ਏਅਰ ਇੰਡੀਆ ‘ਤੇ ਲੱਗਾ ਸੀ 30 ਲੱਖ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ (ਵੀਓਪੀ ਬਿਊਰੋ)— ਹਵਾਈ ਸਫਰ ਦੌਰਾਨ ਪਿਸ਼ਾਬ ਕਰਨ ਦਾ ਇਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਸ਼ਰਾਬੀ ਯਾਤਰੀ ਨੇ ਕਥਿਤ ਤੌਰ ‘ਤੇ ਆਪਣੇ ਸਾਥੀ ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ। ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ। ਇਸ ਸਬੰਧੀ ਸਾਰੀ ਜਾਣਕਾਰੀ ਸੂਤਰਾਂ ਨੇ ਮੀਡੀਆ ਨੂੰ ਦਿੱਤੀ।

ਖਬਰਾਂ ਮੁਤਾਬਕ ਇਹ ਘਟਨਾ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਨੰਬਰ AA292 ‘ਤੇ ਵਾਪਰੀ। ਇਸ ਫਲਾਈਟ ਨੇ ਸ਼ੁੱਕਰਵਾਰ ਨੂੰ ਰਾਤ 9:16 ਵਜੇ ਨਿਊਯਾਰਕ ਤੋਂ ਉਡਾਣ ਭਰੀ ਅਤੇ 14 ਘੰਟੇ 26 ਮਿੰਟ ਦੀ ਉਡਾਣ ਤੋਂ ਬਾਅਦ ਸ਼ਨੀਵਾਰ ਰਾਤ 10:12 ‘ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ।

ਹਵਾਈ ਅੱਡੇ ਦੇ ਇਕ ਸੂਤਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਦੋਸ਼ੀ ਕਥਿਤ ਤੌਰ ‘ਤੇ ਅਮਰੀਕੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਉਸ ਨੇ ਨਸ਼ੇ ਦੀ ਹਾਲਤ ਵਿਚ ਸੌਂਦੇ ਹੋਏ ਪਿਸ਼ਾਬ ਕਰ ਦਿੱਤਾ ਸੀ। ਇਸ ਦੌਰਾਨ ਉਸ ਵਿਦਿਆਰਥੀ ਦਾ ਪਿਸ਼ਾਬ ਨਾਲ ਬੈਠੇ ਯਾਤਰੀ ਦੇ ਉੱਪਰ ਡਿੱਗ ਪਿਆ, ਜਾਂ ਕਹਿ ਲਵੋ ਕਿ ਸਾਥੀ ਯਾਤਰੀ ਵਿਦਿਆਰਥੀ ਦੇ ਪਿਸ਼ਾਬ ਕਾਰਨ ਗੰਦਾ ਹੋ ਗਿਆ, ਜਿਸ ਨੇ ਚਾਲਕ ਦਲ ਨੂੰ ਸ਼ਿਕਾਇਤ ਕੀਤੀ।

ਵਿਦਿਆਰਥੀ ਵੱਲੋਂ ਇਸ ਗੰਦੇ ਕੰਮ ਲਈ ਮੁਆਫੀ ਮੰਗਣ ਤੋਂ ਬਾਅਦ ਪੀੜਤ ਯਾਤਰੀ ਨੇ ਉਸ ਵਿਰੁੱਧ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਨਾਲ ਉਸ ਦਾ ਕਰੀਅਰ ਖਰਾਬ ਹੋ ਸਕਦਾ ਹੈ। ਹਾਲਾਂਕਿ, ਏਅਰਲਾਈਨ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਆਈਜੀਆਈ ਹਵਾਈ ਅੱਡੇ ‘ਤੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ਸੂਚਿਤ ਕੀਤਾ। ਏਟੀਸੀ ਨੇ ਸੀਆਈਐਸਐਫ ਕਰਮਚਾਰੀਆਂ ਨੂੰ ਸੁਚੇਤ ਕੀਤਾ, ਜਿਨ੍ਹਾਂ ਨੇ ਦੋਸ਼ੀ ਯਾਤਰੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਪਿਛਲੇ ਸਾਲ ਨਵੰਬਰ ਵਿੱਚ ਸਾਹਮਣੇ ਆਈ ਸੀ, ਜਿੱਥੇ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਸ਼ਰਾਬੀ ਵਿਅਕਤੀ (ਸ਼ੰਕਰ ਮਿਸ਼ਰਾ) ਨੇ ਕਥਿਤ ਤੌਰ ‘ਤੇ ਇੱਕ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ ਸੀ। ਘਟਨਾ ਦੇ ਕਰੀਬ ਇਕ ਮਹੀਨੇ ਬਾਅਦ ਮਿਸ਼ਰਾ ਖਿਲਾਫ ਐੱਫ.ਆਈ.ਆਰ. ਦਰਜ ਹੋਈ ਸੀ।

ਮਿਸ਼ਰਾ ਨੂੰ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਲਗਭਗ ਇਕ ਮਹੀਨਾ ਜੇਲ ਵਿਚ ਬਿਤਾਉਣ ਤੋਂ ਬਾਅਦ ਉਹ ਜ਼ਮਾਨਤ ‘ਤੇ ਰਿਹਾਅ ਹੋ ਗਿਆ ਸੀ। ਡੀਜੀਸੀਏ ਨੇ ਘਟਨਾ ਦੇ 12 ਘੰਟਿਆਂ ਦੇ ਅੰਦਰ ਮਾਮਲੇ ਦੀ ਰਿਪੋਰਟ ਨਾ ਕਰਨ ‘ਤੇ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਮਿਸ਼ਰਾ ‘ਤੇ ਵੀ ਚਾਰ ਮਹੀਨਿਆਂ ਲਈ ਹਵਾਈ ਉਡਾਣ ‘ਤੇ ਪਾਬੰਦੀ ਲਗਾਈ ਗਈ ਸੀ।

error: Content is protected !!