G-20 ਦੀ ਬੈਠਕ ਤੋਂ ਪਹਿਲਾ ਅੰਮ੍ਰਿਤਸਰ ਵੇਰਕਾ ਬਾਈਪਾਸ ‘ਤੇ ਲਹਿਰਾਇਆ ਖਾਲਿਸਤਾਨੀ ਦਾ ਝੰਡਾ, ‘ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ’ ਦੇ ਲਾਏ ਪੋਸਟਰ

G-20 ਦੀ ਬੈਠਕ ਤੋਂ ਪਹਿਲਾ ਅੰਮ੍ਰਿਤਸਰ ਵੇਰਕਾ ਬਾਈਪਾਸ ‘ਤੇ ਲਹਿਰਾਇਆ ਖਾਲਿਸਤਾਨੀ ਦਾ ਝੰਡਾ, ‘ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ’ ਦੇ ਲਾਏ ਪੋਸਟਰ

 

ਵੀਓਪੀ ਬਿਊਰੋ – ਜਿਸ ਤਰ੍ਹਾਂ ਹੀ G-20 ਦੀ ਬੈਠਕ ਦੀ ਤਾਰੀਖ ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਹੀ ਖਾਲਿਸਤਾਨੀ ਸਮੱਰਥਕਾਟ ਵੀ ਆਪਣੀ ਮੁਹਿੰਮ ਨੂੰ ਤੇਜ਼ ਕਰ ਰਹੇ ਹਨ। ਇਸ ਦੌਰਾਨ 15,16 ਮਾਰਚ ਨੂੰ ਅੰਮ੍ਰਿਤਸਰ ਵਿਖੇ G-20 ਬੈਠਕ ਸਮੇਂ ਖਾਲਿਸਤਾਨੀ ਪੱਖੀ ਸਿੱਖ ਅੰਮ੍ਰਿਤਸਰ ਰੇਲਵੇ ਸ਼ਟੇਸ਼ਨ ‘ਤੇ ਕਬਜ਼ਾ ਕਰਨ ਦੀ ਧਮਕੀ ਦੇ ਰਹੇ ਹਨ।

ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ ਵੱਖਵਾਦੀ ਪੰਜਾਬ ਸੁਤੰਤਰਤਾ ਰਾਇਸ਼ੁਮਾਰੀ ਮੁਹਿੰਮ ਨੂੰ ਤੇਜ਼ ਕਰਦੇ ਹੋਏ, “ਸਿੱਖਸ ਫਾਰ ਜਸਟਿਸ” (SFJ) ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ‘ਤੇ ਖਾਲਿਸਤਾਨ ਦੇ ਝੰਡੇ ਦੀ ਫੁਟੇਜ ਜਾਰੀ ਕੀਤੀ। ਖਾਲਿਸਤਾਨ ‘ਚ ਤੁਹਾਡਾ ਸੁਆਗਤ ਹੈ’ ਦੇ ਪੋਸਟਰ ਲੱਗਿਆ ਦੀ ਵੀਡੀਓ ਜਾਰੀ ਕਰਦੇ ਹੋਏ SFJ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਦਿੱਤੀ ਹੈ।


ਵੀਡੀਓ ਵਿੱਚ SFJ ਨੇ ਭੜਕਾਊ ਭਾਰਤ-ਵਿਰੋਧੀ ਬੈਨਰ “G20 – ਵੈਲਕਮ ਟੂ ਖਾਲਿਸਤਾਨ” – “ਪੰਜਾਬ ਭਾਰਤ ਨਹੀਂ ਹੈ” ਅਤੇ “SFJ ਰੈਫਰੈਂਡਮ ਜ਼ਿੰਦਾਬਾਦ” ਦੇ ਨਾਅਰੇ ਨਾਲ ਵੇਰਕਾ ਬਾਈਪਾਸ ‘ਤੇ ਪੋਸਟਰ ਲਾਏ ਹਨ।

ਫੁਟੇਜ ਜਾਰੀ ਕਰਦੇ ਹੋਏ, SFJ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ “ਖਾਲਿਸਤਾਨ ਸਮਰਥਕ ਸਿੱਖ ਅੰਮ੍ਰਿਤਸਰ ਪਹੁੰਚ ਗਏ ਹਨ ਅਤੇ 15-16 ਮਾਰਚ ਨੂੰ ਅੰਮ੍ਰਿਤਸਰ ਸੈਂਟਰਲ ਰੇਲਵੇ ਸਟੇਸ਼ਨ ਅਤੇ ਵੇਰਕਾ ਜੰਕਸ਼ਨ ਨੂੰ ਖਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਉਜਾਗਰ ਕਰਨ ਲਈ ਨਿਸ਼ਾਨਾ ਬਣਾਇਆ ਜਾਵੇਗਾ”।

error: Content is protected !!