Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
9
ਜਲੰਧਰ ‘ਚ ਮਾਸੂਮ ਦੀ ਹੋਲੀ ਕੀਤੀ ਬੇਰੰਗ; ਰੰਗ ਦੇਣ ਦੇ ਬਹਾਨੇ ਹਵਸੀਆਂ ਨੇ 9 ਸਾਲ ਦੇ ਬੱਚੇ ਨਾਲ ਕੀਤਾ ਕੁਕਰਮ
jalandhar
Latest News
Punjab
ਜਲੰਧਰ ‘ਚ ਮਾਸੂਮ ਦੀ ਹੋਲੀ ਕੀਤੀ ਬੇਰੰਗ; ਰੰਗ ਦੇਣ ਦੇ ਬਹਾਨੇ ਹਵਸੀਆਂ ਨੇ 9 ਸਾਲ ਦੇ ਬੱਚੇ ਨਾਲ ਕੀਤਾ ਕੁਕਰਮ
March 9, 2023
Voice of Punjab
ਜਲੰਧਰ ‘ਚ ਮਾਸੂਮ ਦੀ ਹੋਲੀ ਕੀਤੀ ਬੇਰੰਗ; ਰੰਗ ਦੇਣ ਦੇ ਬਹਾਨੇ ਹਵਸੀਆਂ ਨੇ 9 ਸਾਲ ਦੇ ਬੱਚੇ ਨਾਲ ਕੀਤਾ ਕੁਕਰਮ
ਜਲੰਧਰ (ਵੀਓਪੀ ਬਿਊਰੋ) ਹੌਲੀ ਦਾ ਤਿਉਹਾਰ ਜਿੱਥੇ ਇਕ ਪਾਸੇ ਖੁਸ਼ੀ ਤੇ ਸਤਿਕਾਰ ਦਾ ਤਿਉਹਾਰ ਹੁੰਦਾ ਹੈ, ਉੱਥੇ ਹੀ ਜਲੰਧਰ ਵਿੱਚ ਇਕ ਅਜਿਹੀ ਘਟਨਾ ਵਾਪਰੀ ਕਿ ਜਿਸ ਨੇ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰ ਦਿੱਤਾ ਹੈ। ਜਲੰਧਰ ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ‘ਚ ਕੁਝ ਨੌਜਵਾਨਾਂ ਨੇ ਇਕ ਨਾਬਾਲਗ ਲੜਕੇ ਨਾਲ ਕੁਕਰਮ ਕੀਤਾ ਹੈ। ਦੋਸ਼ੀਆਂ ਨੇ ਰੰਗ ਦੇਣ ਦਾ ਲਾਲਚ ਦੇ ਕੇ ਬਹਾਨੇ ਹੋਲੀ ਖੇਡਦੇ 9 ਸਾਲਾ ਬੱਚੇ ਨੂੰ ਵਰਗਲਾ ਕੇ ਕਮਰੇ ‘ਚ ਲਿਜਾ ਕੇ ਉਸ ਨਾਲ ਕੁਕਰਮ ਕੀਤਾ।
ਜਾਣਕਾਰੀ ਮੁਤਾਬਕ ਬਸਤੀ ਸ਼ੇਖ ਇਲਾਕੇ ‘ਚ 9 ਸਾਲਾ ਨਾਬਾਲਗ ਆਪਣੇ ਦੋਸਤਾਂ ਨਾਲ ਹੋਲੀ ਖੇਡ ਰਿਹਾ ਸੀ। ਇਸ ਦੇ ਨਾਲ ਹੀ ਆਸ-ਪਾਸ ਰਹਿੰਦੇ ਨੌਜਵਾਨਾਂ ਨੇ ਬੱਚੇ ਨੂੰ ਰੰਗ ਦੇਣ ਦਾ ਲਾਲਚ ਦਿੱਤਾ ਅਤੇ ਸਾਰੀਆਂ ਹੱਦਾਂ ਪਾਰ ਕਰ ਕੇ ਉਸ ਨਾਲ ਕੁਕਰਮ ਕੀਤਾ। ਪੁਲਿਸ ਨੇ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
9 ਸਾਲ ਦੇ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਉਹ ਦਰਦ ਨਾਲ ਕੁਰਲਾਉਂਦਾ ਹੋਇਆ ਆਪਣੇ ਘਰ ਪਹੁੰਚ ਗਿਆ। ਘਰ ਜਾ ਕੇ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾਇਆ ਹੈ, ਜਿਸ ਵਿੱਚ ਕੁਕਰਮ ਦੀ ਪੁਸ਼ਟੀ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮਾਸੂਮ ਬੱਚੀ ਨਾਲ ਅੱਤਿਆਚਾਰ ਕਰਨ ਵਾਲੇ ਨੌਜਵਾਨ ਜਲੰਧਰ ਦੇ ਇੱਕ ਸ਼ਿਵ ਸੈਨਾ ਆਗੂ ਦੇ ਰਿਸ਼ਤੇਦਾਰ ਹਨ। ਹਾਲਾਂਕਿ ਰਿਸ਼ਤੇਦਾਰ ਵੱਲੋਂ ਕੀਤੀ ਕੁਕਰਮ ਦੀ ਖ਼ਬਰ ਮਿਲਣ ਤੋਂ ਬਾਅਦ ਸ਼ਿਵ ਸੈਨਾ ਆਗੂ ਅੱਗੇ ਨਹੀਂ ਆਏ।
Post navigation
ਗੋਇੰਦਵਾਲ ਸਾਹਿਬ ਤੋਂ ਆਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਦੀ ਬਾਈਕ ਫਗਵਾੜਾ ਨੇੜੇ ਟਰਾਲੇ ਨਾਲ ਟਕਰਾਈ, ਮੌਤ
ਹੋਲੀ ‘ਤੇ ਸ਼ਰਾਬ ਪੀ ਕੇ ਹੁੜਦੰਗ ਮਚਾ ਰਹੇ ਯੂਪੀ-ਬਿਹਾਰ ਵਾਲਿਆਂ ਨੂੰ ਰੋਕਿਆ ਤਾਂ ਉਨ੍ਹਾਂ ਅੱਗਿਓ ਪੰਜਾਬੀਆਂ ਦੀ ਕੀਤੀ ਕੁੱਟਮਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us