ਜਲੰਧਰ ‘ਚ ਖੇਡੀ ਖੂਨ ਦੀ ਹੋਲੀ, ਮਾਮੂਲੀ ਗੱਲ ਤੋਂ 15-16 ਨੌਜਵਾਨਾਂ ਨੇ ਹਥਿਆਰਾਂ ਨਾਲ ਕੀਤਾ ਵਿਅਕਤੀ ਦਾ ਕਤਲ

ਜਲੰਧਰ ‘ਚ ਖੇਡੀ ਖੂਨ ਦੀ ਹੋਲੀ, ਮਾਮੂਲੀ ਗੱਲ ਤੋਂ 15-16 ਨੌਜਵਾਨਾਂ ਨੇ ਹਥਿਆਰਾਂ ਨਾਲ ਕੀਤਾ ਵਿਅਕਤੀ ਦਾ ਕਤਲ

ਜਲੰਧਰ (ਵੀਓਪੀ ਬਿਊਰੋ) ਕੱਲ ਬੁੱਧਵਾਰ ਨੂੰ ਹੋਲੀ ਵਾਲੇ ਦਿਨ ਰੰਗਾਂ ਦੇ ਤਿਉਹਾਰ ਵਿੱਚ ਉਸ ਸਮੇਂ ਖੂਨ ਘੁਲ ਗਿਆ ਜਦ ਟਰਾਂਸਪੋਰਟ ਨਗਰ ਵਿੱਚ 15-16 ਨੌਜਵਾਨਾਂ ਨੇ ਮਾਮੂਲੀ ਜਿਹੀ ਗੱਲ ਤੋਂ ਹੀ ਇਕ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਲਈ ਹੋਲੀ ਦਾ ਤਿਉਹਾਰ ਸੋਗ ‘ਚ ਬਦਲ ਗਿਆ।

ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਮਨੋਜ ਯਾਦਵ ਵਜੋਂ ਹੋਈ ਹੈ, ਜੋ ਇੱਥੇ ਬਚਿੰਤ ਨਗਰ ਦਾ ਰਹਿਣ ਵਾਲਾ ਸੀ ਅਤੇ ਟਰਾਂਸਪੋਰਟ ਨਗਰ ਵਿੱਚ ਮਕੈਨਿਕ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਕਤਲ ਦੇ ਸ਼ੱਕ ਵਿੱਚ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਮ੍ਰਿਤਕ ਮਨੋਜ ਯਾਦਵ ਦੇ ਭਤੀਜੇ ਜਤਿੰਦਰ ਨੇ ਦੱਸਿਆ ਕਿ ਟਰਾਂਸਪੋਰਟ ਨਗਰ ‘ਚ ਹੀ ਚਾਚੇ ਦੀ ਕਿਸੇ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਫੋਨ ਕੀਤਾ।

ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਚਾਚਾ ਲਹੂ-ਲੁਹਾਨ ਹੋਇਆ ਪਿਆ ਸੀ, ਜਿਸ ਨੂੰ ਕਈ ਵਾਰ ਚਾਕੂ ਮਾਰੇ ਗਏ ਸਨ। ਜਦੋਂ ਤੱਕ ਉਹ ਆਪਣੇ ਚਾਚੇ ਨੂੰ ਲੈ ਕੇ ਹਸਪਤਾਲ ਪਹੁੰਚਿਆ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਇੱਥੇ ਲੜਾਈ ਚੱਲ ਰਹੀ ਸੀ। ਮਨੋਜ ਯਾਦਵ ਦੀ ਹੱਤਿਆ ਕਰਨ ਵਾਲੇ 15-16 ਨੌਜਵਾਨ ਸਨ, ਜਦੋਂ ਤੱਕ ਕਿਸੇ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਹਮਲਾਵਰਾਂ ਨੇ ਉਨ੍ਹਾਂ ‘ਤੇ ਚਾਕੂ ਮਾਰ ਦਿੱਤਾ।

ਮੌਕੇ ’ਤੇ ਪੁੱਜੇ ਫੋਕਲ ਪੁਆਇੰਟ ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਸਾਨੂੰ ਕਰੀਬ ਸਾਢੇ ਚਾਰ ਵਜੇ ਟਰਾਂਸਫਰ ਨਗਰ ’ਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਪਤਾ ਲੱਗਾ ਕਿ ਮਨੋਜ ਯਾਦਵ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਆਸਪਾਸ ਦੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!