Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
10
ਸ੍ਰੀ ਅਨੰਦਪੁਰ ਸਾਹਿਬ ‘ਚ ਕਤਲ ਹੋਏ ਪ੍ਰਦੀਪ ਸਿੰਘ ਨੂੰ ਸ਼ਹੀਦ ਐਲਾਨੇ ਜਾਣ ਅਤੇ ਸਿੱਖ ਅਜਾਇਬਘਰ ਵਿਚ ਪ੍ਰਦੀਪ ਸਿੰਘ ਦੀ ਤਸਵੀਰ ਲਗਾਉਣ ਦੀ ਉਠੀ ਮੰਗ
Punjab
ਸ੍ਰੀ ਅਨੰਦਪੁਰ ਸਾਹਿਬ ‘ਚ ਕਤਲ ਹੋਏ ਪ੍ਰਦੀਪ ਸਿੰਘ ਨੂੰ ਸ਼ਹੀਦ ਐਲਾਨੇ ਜਾਣ ਅਤੇ ਸਿੱਖ ਅਜਾਇਬਘਰ ਵਿਚ ਪ੍ਰਦੀਪ ਸਿੰਘ ਦੀ ਤਸਵੀਰ ਲਗਾਉਣ ਦੀ ਉਠੀ ਮੰਗ
March 10, 2023
Voice of Punjab
ਸ੍ਰੀ ਅਨੰਦਪੁਰ ਸਾਹਿਬ ‘ਚ ਕਤਲ ਹੋਏ ਪ੍ਰਦੀਪ ਸਿੰਘ ਨੂੰ ਸ਼ਹੀਦ ਐਲਾਨੇ ਜਾਣ ਅਤੇ ਸਿੱਖ ਅਜਾਇਬਘਰ ਵਿਚ ਪ੍ਰਦੀਪ ਸਿੰਘ ਦੀ ਤਸਵੀਰ ਲਗਾਉਣ ਦੀ ਉਠੀ ਮੰਗ
ਅੰਮ੍ਰਿਤਸਰ (ਮਨਿੰਦਰ ਕੌਰ) ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦਾਸਪੁਰ ਦੇ ਨਿਹੰਗ ਸਿੰਘ ਨੌਜਵਾਨ ਪਰਦੀਪ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਮੌਤ ਹੋ ਗਈ ਸੀ| ਇਸ ਮੁੱਦੇ ਨੂੰ ਲੈ ਕੇ ਸਤਿਕਾਰ ਕਮੇਟੀ ਪੰਜਾਬ ਵੱਲੋਂ ਅੱਜ ਇਕ ਪ੍ਰੈਸ ਵਾਰਤਾ ਕੀਤੀ ਗਈ| ਜਿਸ ਜਿਸ ਵਿੱਚ ਮੁੱਖ ਆਗੂ ਬਲਬੀਰ ਸਿੰਘ ਮੁੱਛਲ ਵੱਲੋਂ ਇਸ ਸਾਰੀ ਘਟਨਾ ਪ੍ਰਸ਼ਾਸਨ ਮੁੱਖ ਤੌਰ ‘ਤੇ ਜਿੰਮੇਦਾਰ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ ਨੂੰ ਠਹਰਾਇਆ ਗਿਆ| ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਨੂੰ ਲੈ ਕੇ ਨਿਭਾਈ ਜਾਣੀ ਸੀ, ਉਹ ਨਹੀਂ ਨਿਭਾਈ ਗਈ| ਜਿਸ ਦਾ ਨਤੀਜਾ ਇਹ ਵੇਖਣ ਨੂੰ ਮਿਲਿਆ ਹੈ|
ਉਹਨ੍ਹਾਂ ਕਿਹਾ ਕਿ ਬੀਤੀ 2 ਮਾਰਚ ਨੂੰ ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਇਲੈਕਟ੍ਰੋਨਿਕ ਸਾਈਟ ਦੇ ਉੱਤੇ ਐਸਐਸਪੀ ਰੂਪਨਗਰ ਅਤੇ ਡੀਸੀ ਰੂਪਨਗਰ ਦੇ ਨਾਮ ਦਿੱਤਾ ਗਿਆ ਸੀ| ਜਿਸ ਵਿੱਚ ਉਨ੍ਹਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਮੇਲੇ ‘ਤੇ ਆਉਣ ਵਾਲੇ ਹੁਲੜਬਾਜਾ ਜੋ ਨੌਜਵਾਨ ਟਰੈਕਟਰਾਂ ਉੱਤੇ ਉੱਚੀ-ਉੱਚੀ ਡੀਜੇ ਲਗਾਉਂਦੇ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਰਾਹ ਦੇ ਵਿਖੇ ਭੰਗ ਅਤੇ ਹੋਰ ਨਸ਼ਿਆਂ ਦੀਆਂ ਦੁਕਾਨਾਂ ਨੂੰ ਵਰਜਿਤ ਕਰਨ ਦੀ ਅਪੀਲ ਕੀਤੀ ਗਈ ਸੀ| ਪਰ ਸਿੱਖ ਨੌਜਵਾਨ ਪਰਦੀਪ ਸਿੰਘ ਪ੍ਰਿੰਸ ਦੀ ਕੁੱਟਮਾਰ ਦੀ ਵੀਡੀਓ ਵਿੱਚ ਪ੍ਰਸ਼ਾਸਨ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ ਹੈ| ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਵੱਲੋਂ ਪਰਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ|
ਭਾਈ ਮੁੱਛਲ ਨੇ ਕਿਹਾ ਕਿ ਉਹ ਪਰਦੀਪ ਸਿੰਘ ਪ੍ਰਿੰਸ ਦੇ ਘਰ ਜੋ ਕਿ ਗੁਰਦਾਸਪੁਰ ਵਿਖੇ ਹੋ ਕੇ ਆਏ ਹਨ| ਜਿੱਥੇ ਪਰਦੀਪ ਸਿੰਘ ਦੇ ਨਾਲ ਕੈਨੇਡਾ ਤੋਂ ਆਏ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੁਝ ਲੜਕੀਆਂ ਨਾਲ ਲੜਕਿਆਂ ਵਲੋਂ ਛੇੜਖਾਨੀ ਕੀਤੀ ਜਾ ਰਹੀ ਸੀ| ਜਿਸ ਨੂੰ ਰੋਕਣ ਦੀ ਕੋਸ਼ਿਸ਼ ਪ੍ਰਦੀਪ ਸਿੰਘ ਵੱਲੋਂ ਕੀਤੀ ਗਈ ਅਤੇ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ| ਉਹਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਪ੍ਰਦੀਪ ਸਿੰਘ ਨੂੰ ਸ਼ਹੀਦ ਐਲਾਨਿਆ ਜਾਵੇ ਅਤੇ ਉਸ ਦੀ ਤਸਵੀਰ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਜਾਵੇ| ਕਿਉਂਕਿ ਖਾਲਸਾ ਜਨਮ ਭੂਮੀ ਉੱਤੇ ਪ੍ਰਦੀਪ ਸਿੰਘ ਪ੍ਰਿੰਸ ਵੱਲੋਂ ਕੁਰੀਤੀਆਂ ਦੇ ਨਾਲ ਲੜਦੇ ਹੋਏ ਆਪਣੀ ਜਾਨ ਗਵਾ ਦਿੱਤੀ ਹੈ|
ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਜੋ ਭਾਈ ਮਨਜੀਤ ਸਿੰਘ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁੱਲੜਬਾਜ਼ੀ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ ਗਿਆ ਹੈ| ਅਜਿਹੇ ਮੰਗ-ਪੱਤਰ ਉਹ ਕਈ ਵਾਰ ਪ੍ਰਸ਼ਾਸਨ ਅਤੇ ਸਿੰਘ ਸਾਹਿਬਾਨ ਨੂੰ ਦੇ ਚੁੱਕੇ ਹਨ| ਪਰ ਨਾ ਤਾਂ ਪ੍ਰਸ਼ਾਸਨ ਵੱਲੋਂ ਅਤੇ ਨਾ ਹੀ ਜਥੇਦਾਰ ਸਾਹਿਬਾਨ ਵੱਲੋਂ ਇਸ ਗੰਭੀਰ ਮੁੱਦੇ ‘ਤੇ ਕੋਈ ਐਕਸ਼ਨ ਲਿਆ ਗਿਆ ਹੈ|
Post navigation
ਐਲਪੀਯੂ ਦੇ ਐਮ ਬੀ ਏ ਦੇ ਦਿਵਯਾਂਗ ਵਿਦਿਆਰਥੀ ਨੇ ਇੱਕ ਵਾਰ ਫਿਰ ਨੈਸ਼ਨਲ ਗੋਲਡ ਮੈਡਲ ਜਿੱਤਿਆ, ਇਹ ਮੌਕਾ ਸੀ ਰਾਜਪੂਤਾਨਾ ਰਾਈਫਲਜ਼ ਰੈਜੀਮੈਂਟਲ ਸੈਂਟਰ, ਦਿੱਲੀ ਛਾਉਣੀ ਵਿਖੇ ਆਯੋਜਿਤ 7ਵੀਂ ਬੋਕਸਿਆ ਨੈਸ਼ਨਲ ਚੈਂਪੀਅਨਸ਼ਿਪ ਦਾ
ਤਲਾਸ਼ੀ ਦੌਰਾਨ ਖੇਤ ‘ਚ ਬੀਐਸਐਫ ਨੂੰ ਮਿਲਿਆ ਪਾਕਿਸਤਾਨੀ ਡਰੋਨ ਅਤੇ AK-47
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us