ਨਸ਼ੇ ਨੇ ਉਜਾੜਿਆ ਪਰਿਵਾਰ, ਤਿੰਨ ਲੜਕੀਆਂ ਦੇ ਪਿਓ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਨਸ਼ੇ ਨੇ ਉਜਾੜਿਆ ਪਰਿਵਾਰ, ਤਿੰਨ ਲੜਕੀਆਂ ਦੇ ਪਿਓ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਮਾਹਿਲਪੁਰ (ਵੀਓਪੀ ਬਿਊਰੋ) ਨਸ਼ੇ ਜਾ ਕਹਿਰ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਰਿਹਾ ਹੈ। ਹੁਣ ਮਾਹਿਲਪੁਰ ‘ਚ ਨਸ਼ੇ ਨਾਲ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। 10 ਮਾਰਚ ਦੀ ਸ਼ਾਮ ਨੂੰ ਕੁਝ ਰਾਹਗੀਰਾਂ ਨੇ ਇੱਕ ਨੌਜਵਾਨ ਦੀ ਲਾਸ਼ ਉੱਥੇ ਪਈ ਦੇਖੀ, ਜਿਸ ਦੀ ਬਾਂਹ ਵਿੱਚ ਇੱਕ ਸਰਿੰਜ ਫਸੀ ਹੋਈ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਸ ਸਬੰਧੀ ਸਥਾਨਕ ਲੋਕਾਂ ਨੇ ਮਾਹਿਲਪੁਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਤਾਂ ਜੇਬ ‘ਚੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ।

ਮਾਹਿਲਪੁਰ ਦੇ ਐਸ.ਐਚ.ਓ ਜਸਵੰਤ ਸਿੰਘ ਨੇ ਇਸ ਦੀ ਸੂਚਨਾ ਮ੍ਰਿਤਕਾ ਵਾਸੀ ਬਜਰਾਵਾੜ ਦੀ ਮਾਤਾ ਮੀਨਾ ਨੂੰ ਦਿੱਤੀ। ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ‘ਚ ਮਾਤਮ ਛਾ ਗਿਆ। ਮ੍ਰਿਤਕ ਦੀ ਮਾਂ ਮੀਨਾ ਨੇ ਦੱਸਿਆ ਕਿ ਉਸ ਦਾ 32 ਸਾਲਾ ਪੁੱਤਰ ਅਬਦੁਲ ਖਾਨ ਪਿਛਲੇ ਕੁਝ ਸਾਲਾਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਜ਼ੇਰੇ ਇਲਾਜ ਸੀ। ਜਦੋਂਕਿ ਉਹ ਛੇ ਮਹੀਨਿਆਂ ਤੋਂ ਮਾਹਿਲਪੁਰ ਦੇ ਸਿਵਲ ਹਸਪਤਾਲ ਤੋਂ ਦਵਾਈ ਲੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀਆਂ ਤਿੰਨ ਲੜਕੀਆਂ ਹਨ। ਇਸ ਸਬੰਧੀ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਖਾਸ ਗੱਲ ਇਹ ਹੈ ਕਿ ਮਾਹਿਲਪੁਰ ਨਸ਼ਿਆਂ ਲਈ ਬਦਨਾਮ ਹੈ ਅਤੇ ਜਿਸ ਇਲਾਕੇ ‘ਚ ਇਹ ਲਾਸ਼ਾਂ ਮਿਲੀਆਂ ਹਨ, ਉਥੇ ਪੁਲਿਸ ਅਧਿਕਾਰੀ ਅਕਸਰ ਹੀ ਨਸ਼ਿਆਂ ਖਿਲਾਫ ਸਰਚ ਅਭਿਆਨ ਚਲਾਉਂਦੇ ਰਹੇ ਹਨ ਪਰ ਪੁਲਿਸ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ‘ਚ ਨਾਕਾਮ ਸਾਬਤ ਹੋ ਰਹੀ ਹੈ

error: Content is protected !!