Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
15
ਗੰਨ ਕਲਚਰ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ ਪਲਾਨ; 8100 ਅਸਲਾ ਲਾਈਸੈਂਸ ਹੋਣਗੇ ਰੱਦ
Latest News
National
Punjab
ਗੰਨ ਕਲਚਰ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ ਪਲਾਨ; 8100 ਅਸਲਾ ਲਾਈਸੈਂਸ ਹੋਣਗੇ ਰੱਦ
March 15, 2023
Voice of Punjab
ਗੰਨ ਕਲਚਰ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ ਪਲਾਨ; 8100 ਅਸਲਾ ਲਾਈਸੈਂਸ ਹੋਣਗੇ ਰੱਦ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਲਦ ਹੀ ਗੰਨ ਕਲਚਰ ਖਿਲਾਫ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਦੌਰਾਨ ਪੰਜਾਬ ਵਿੱਚੋਂ ਕਰੀਬ 8100 ਅਸਲਾ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਪਿਛਲੇ ਦਿਨੀਂ 813 ਲਾਇਸੈਂਸ ਰੱਦ ਕੀਤੇ ਸਨ। ਅਤੇ 1460 ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਇਸ ਤੋਂ ਇਲਾਵਾ ਫਿਲਮਾਂ, ਗੀਤਾਂ ਜਾਂ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ 170 ਕੇਸ ਦਰਜ ਕੀਤੇ ਗਏ ਹਨ।
ਪੁਲਿਸ ਦੀਆਂ ਆਈਟੀ ਟੀਮਾਂ ਸੋਸ਼ਲ ਮੀਡੀਆ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਆਈਜੀ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਥਿਆਰਾਂ ਸਬੰਧੀ ਸਰਕਾਰ ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਰ ਕਿਸੇ ਨੂੰ ਕਰਨੀ ਪਵੇਗੀ।
ਗਾਇਕ ਸਿੱਧੂ ਮੂਸੇਵਾਲਾ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਕਰੀਬ ਦੋ ਮਹੀਨੇ ਪਹਿਲਾਂ ਹਥਿਆਰਾਂ ਦੀ ਪੜਤਾਲ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਇੰਟਰਨੈੱਟ ਮੀਡੀਆ ‘ਤੇ ਵੀ ਲਗਾਈ ਗਈ ਹੈ। ਗੰਨ ਹਾਊਸ ‘ਤੇ ਵੀ ਨਕੇਲ ਕੱਸੀ ਗਈ। ਉਸ ਦੀ ਹਰ ਤਿੰਨ ਮਹੀਨੇ ਬਾਅਦ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਇਹ ਪੜਤਾਲ ਜ਼ਿਲ੍ਹਾ ਪੱਧਰ ’ਤੇ ਚੱਲ ਰਹੀ ਹੈ।
ਜਾਂਚ ‘ਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਜਾਂ ਸਸਪੈਂਡ ਕੀਤੇ ਗਏ ਸਨ, ਉਨ੍ਹਾਂ ‘ਚੋਂ ਜ਼ਿਆਦਾਤਰ ਨੇ ਹਥਿਆਰ ਲੈਣ ਲਈ ਫਰਜ਼ੀ ਪਤੇ ਦਿੱਤੇ ਸਨ। ਕਈ ਅਜਿਹੇ ਹਨ ਜਿਨ੍ਹਾਂ ਨੇ ਨਿਯਮਾਂ ਵਿੱਚ ਸੋਧ ਤੋਂ ਬਾਅਦ ਆਪਣੇ ਹਥਿਆਰਾਂ ਨੂੰ ਸਮਰਪਣ ਨਹੀਂ ਕੀਤਾ। ਅਸਲਾ ਲਾਇਸੈਂਸ ਦੇ ਨਿਯਮ ਬਦਲ ਗਏ ਹਨ। ਇੱਕ ਲਾਇਸੈਂਸ ਧਾਰਕ ਸਿਰਫ਼ ਦੋ ਹਥਿਆਰ ਰੱਖ ਸਕਦਾ ਹੈ ਪਰ ਕੁਝ ਲੋਕ ਹੁਣ ਤੱਕ 3-3 ਹਥਿਆਰ ਰੱਖ ਚੁੱਕੇ ਹਨ। ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ।
ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਗੰਨ ਕਲਚਰ ਤੇਜ਼ੀ ਨਾਲ ਵਧਿਆ ਹੈ। ਪੰਜਾਬ ਵਿੱਚ ਭਾਰਤ ਦੀ 2 ਫੀਸਦੀ ਆਬਾਦੀ ਹੈ ਪਰ ਦੇਸ਼ ਦੀਆਂ ਬੰਦੂਕਾਂ ਦਾ 10 ਫੀਸਦੀ ਹਿੱਸਾ ਪੰਜਾਬ ਕੋਲ ਹੈ। ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਜਨਵਰੀ 2022 ਤੱਕ ਪੰਜਾਬ ਵਿੱਚ 3.90 ਲੱਖ ਤੋਂ ਵੱਧ ਲਾਇਸੈਂਸੀ ਬੰਦੂਕਾਂ ਹਨ। ਪੰਜਾਬ ਵਿੱਚ ਕਰੀਬ 55 ਲੱਖ ਪਰਿਵਾਰ ਹਨ ਅਤੇ 3 ਲੱਖ 90 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸ ਹਨ। ਦੂਜੇ ਪਾਸੇ ਪੰਜਾਬ ਵਿੱਚ 70 ਤੋਂ ਵੱਧ ਗੈਂਗ ਸਰਗਰਮ ਹਨ ਅਤੇ ਇੱਥੇ 500 ਤੋਂ ਵੱਧ ਗੈਂਗਸਟਰ ਹਨ। ਗਿਰੋਹਾਂ ਦੇ ਬਹੁਤੇ ਆਗੂ ਵਿਦੇਸ਼ ਜਾਂ ਜੇਲ੍ਹ ਵਿੱਚ ਹਨ। ਇਹ ਦੋਵੇਂ ਥਾਵਾਂ ਤੋਂ ਆਪਣਾ ਅਪਰਾਧ ਨੈੱਟਵਰਕ ਚਲਾਉਂਦੇ ਹਨ।
Post navigation
ਤਪੇ ਹੋਏ ਜੀਜੇ ਨੇ ਗੋਲੀਆਂ ਨਾਲ ਭੁੰਨੇ ਆਪਣੇ ਸਾਲੇ, ਇਸ ਗੱਲ ਤੋਂ ਵੱਧ ਗਿਆ ਸੀ ਪਾਰਾ
ਸ਼ਮਸ਼ਾਨਘਾਟ ‘ਚ ਬੈਠ ਕੇ ਲਾ ਰਿਹਾ ਸੀ ਚਿੱਟੇ ਦਾ ਟੀਕਾ, ਮੌਤ ਹੋਣ ‘ਦੇ ਘਰਦਿਆਂ ਨੇ ਜਾਮ ਕਰ’ਤਾ ਰੋਡ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us