ਬੰਬੀਹਾ ਗਰੁੱਪ ਦੇ ਰਾਡਾਰ ‘ਤੇ ਬੱਬੂ ਮਾਨ ਤੇ ਮਨਕੀਰਤ ਔਲਖ, ਮਾਰਨ ਦੀ ਪਲੈਨਿੰਗ ਕਰਦੇ ਚਾਰ ਗ੍ਰਿਫਤਾਰ

ਬੰਬੀਹਾ ਗਰੁੱਪ ਦੇ ਰਾਡਾਰ ਤੇ ਬੱਬੂ ਮਾਨ ਤੇ ਮਨਕੀਰਤ ਔਲਖ, ਮਾਰਨ ਦੀ ਪਲੈਨਿੰਗ ਕਰਦੇ ਚਾਰ ਗ੍ਰਿਫਤਾਰ

ਚੰਡੀਗੜ੍ਹ (ਵੀਓਪੀ ਬਿਊਰੋ) ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਬੰਬੀਹਾ ਗਰੁੱਪ ਦੇ ਰਾਡਾਰ ਤੇ ਸਨ| ਇਸ ਦਾ ਖੁਲਾਸਾ ਚੰਡੀਗੜ੍ਹ ਆਪ੍ਰੇਸ਼ਨ ਸੈਲ ਨੂੰ ਮਿਲੀ ਵੱਡੀ ਕਾਮਯਾਬੀ ਤੋਂ ਬਾਅਦ ਹੋਇਆ ਹੈ| ਚੰਡੀਗੜ੍ਹ ਸਪੈਸ਼ਲ ਸੈੱਲ ਦੀ ਟੀਮ ਨੇ ਬੰਬੀਹਾ ਗਰੁੱਪ ਦੇ ਚਾਰ ਐਸੋਸੀਏਟ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਨਾਂ ਮਨੂ, ਅਮਨ ਕੁਮਾਰ, ਸੰਜੀਵ ਕੁਮਾਰ ਅਤੇ ਕਮਲਦੀਪ ਹਨ।ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਚੰਡੀਗੜ੍ਹ ਆਪ੍ਰੇਸ਼ਨ ਸੈੱਲ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਬਬੀਹਾ ਗਰੁੱਪ ਦੇ ਸਾਥੀ ਨੇ ਖੁਲਾਸਾ ਕੀਤਾ ਹੈ ਕਿ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਪਲੈਨਿੰਗ ਲਗਾਤਾਰ ਚੱਲ ਰਹੀ ਸੀ। ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣੇ ਸਨ, ਉਨ੍ਹਾਂ ਦੀ ਰੇਕੀ ਵੀ ਕੀਤੀ ਜਾ ਰਹੀ ਸੀ।

ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਬੈਠੇ ਲੱਕੀ ਪਟਿਆਲ ਦੇ ਖਾਸਮ ਖਾਸ ਪ੍ਰਿੰਸ ਨੇ ਇਨ੍ਹਾ ਨੂੰ ਫੋਨ ਕੀਤਾ ਸੀ ਕਿ ਜੇਕਰ ਜੰਮੂ-ਕਸ਼ਮੀਰ ਚ ਕੋਈ ਸਾਥੀ ਹੈ ਤਾਂ ਦੱਸੋ| ਅਸੀਂ ਲੰਬੀ ਦੂਰੀ ਦੇ ਹਥਿਆਰ ਖਰੀਦਣਾ ਚਾਹੁੰਦੇ ਹਾਂ ਅਤੇ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਜੰਮੂ-ਕਸ਼ਮੀਰ ਚ ਹਥਿਆਰਾਂ ਦੇ ਲੈਣ-ਦੇਣ ਦੀਆਂ ਗੱਲਾਂ ਲਗਾਤਾਰ ਚੱਲ ਰਹੀਆਂ ਸਨ। ਬਰਹਾਲ ਆਪ੍ਰੇਸ਼ਨ ਸੈੱਲ ਵੱਲੋਂ ਫੜੇ ਗਏ ਇਨ੍ਹਾਂ ਚਾਰਾਂ ਮੁਲਜ਼ਮਾਂ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਜਿਹੇ ਕਈ ਨਾਵਾਂ ਦਾ ਪਰਦਾਫਾਸ਼ ਕਰਕੇ ਸਲਾਖਾਂ ਪਿੱਛੇ ਵੀ ਹੋਣਗੇ।

error: Content is protected !!