Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
16
ਇਸ ਵਾਰ ਕਾਂਗਰਸ ਲਈ ਜਲੰਧਰ ਦਾ ਕਿਲ੍ਹਾ ਬਚਾਉਣਾ ਮੁਸ਼ਕਲ, ਵਰਕਰਾਂ ਦੀ ਨਰਾਜ਼ਗੀ ਪਏਗੀ ਭਾਰੀ
jalandhar
ਇਸ ਵਾਰ ਕਾਂਗਰਸ ਲਈ ਜਲੰਧਰ ਦਾ ਕਿਲ੍ਹਾ ਬਚਾਉਣਾ ਮੁਸ਼ਕਲ, ਵਰਕਰਾਂ ਦੀ ਨਰਾਜ਼ਗੀ ਪਏਗੀ ਭਾਰੀ
March 16, 2023
Voice of Punjab
ਇਸ ਵਾਰ ਕਾਂਗਰਸ ਲਈ ਜਲੰਧਰ ਦਾ ਕਿਲ੍ਹਾ ਬਚਾਉਣਾ ਮੁਸ਼ਕਲ, ਵਰਕਰਾਂ ਦੀ ਨਰਾਜ਼ਗੀ ਪਏਗੀ ਭਾਰੀ
ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਹੋ ਗਈ ਹੈ ਅਤੇ ਜਲਦ ਹੀ ਇਸ ਸੀਟ ਲਈ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਸੀਟ ਉੱਪਰ ਚੌਣਾਂ ਇਸ ਸਮੇਂ ਬੇਹੱਦ ਜ਼ਰੂਰੀ ਮੰਨੀਆਂ ਜਾ ਰਹੀਆਂ ਹਨ ਕਿਉਂਕਿ ਇਸ ਤੋਂ ਬਾਅਦ ਜਲੰਧਰ ਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ ਅਤੇ ਫਿਰ ਅਗਲੇ ਸਾਲ ਲੋਕ ਸਭਾ-2024 ਦੀਆਂ ਚੋਣਾਂ ਵੀ ਹਨ। ਇਸ ਸੀਟ ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਭਵਿੱਖ ਦੀ ਰਣਨੀਤੀ ਤੈਅ ਕਰਨਗੀਆਂ।
ਅਜਿਹੇ ‘ਚ ਹੁਣ ਤੱਕ ਕਾਂਗਰਸ ਪਾਰਟੀ ਨੇ ਪਹਿਲ ਕਰਦੇ ਹੋਏ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਹੈ। ਇਸ ਵਾਰ ਕਾਂਗਰਸ ਨੇ ਸੀਟ ਫਿਰ ਚੌਧਰੀ ਖਾਨਦਾਨ ਦੇ ਕੋਲ ਹੀ ਰੱਖੀ ਹੈ। ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਹੁਣ ਇਹ ਸੀਟ ਉਨ੍ਹਾਂ ਦੀ ਧਰਮਪਤਨੀ ਕਰਮਜੀਤ ਕੌਰ ਚੌਧਰੀ ਦੇ ਹਿੱਸੇ ਆਈ ਹੈ। ਕਰਮਜੀਤ ਕੌਰ ਚੌਧਰੀ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਸਾਰੇ ਵਰਕਰਾਂ ਤੇ ਆਗੂਆਂ ਦੀਆਂ ਆਸਾਂ’ਤੇ ਵੀ ਪਾਣੀ ਫੇਰਿਆ ਹੈ| ਜੋ ਸੋਚ ਰਹੇ ਸਨ ਕਿ ਸ਼ਾਇਦ ਕਦੀ ਤਾਂ ਕਾਂਗਰਸ ਹਾਈਕਮਾਂਡ ਪਰਿਵਾਰਵਾਦ ਦੀ ਬੇੜੀਆਂ ਨੂੰ ਤੋੜੇਗੀ।
ਅਜਿਹੇ ਵਿਚ ਇਸ ਵਾਰ ਕਾਂਗਰਸ ਵਿੱਚ ਵਿਦਰੋਹ ਨਜ਼ਰ ਆ ਸਕਦਾ ਹੈ ਅਤੇ ਇਹ ਵਿਦਰੋਹ ਜਲੰਧਰ ਵਿਚੋਂ ਕਾਂਗਰਸ ਦੇ ਪੈਰ ਹਿਲਾ ਸਕਦਾ ਹੈ। ਇਹੀ ਨਹੀਂ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਉਮੀਦਾਂ ‘ਤੇ ਵੀ ਪਾਣੀ ਫੇਰਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਚੰਨੀ, ਜਿਸਨੇ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਥਾਂ ਲੈ ਲਈ ਸੀ, ਨੂੰ ਉਹਨਾਂ ਦੋਵਾਂ ਵਿਧਾਨ ਸਭਾ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿੱਥੋਂ ਉਹ ਚੋਣ ਲੜਿਆ ਸੀ| ਇਸ ਤਰ੍ਹਾਂ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਾਰੇ ਪੈਦਾ ਕੀਤੇ ਗਏ ਪ੍ਰਚਾਰ ਨੂੰ ਝੁਠਲਾਇਆ ਗਿਆ ਸੀ।
ਚੰਨੀ ਕਥਿਤ ਤੌਰ ‘ਤੇ ਮੁੜ ਵਸੇਬੇ ਦੇ ਸਾਧਨ ਵਜੋਂ ਜਲੰਧਰ ਸੀਟ ‘ਤੇ ਨਜ਼ਰ ਮਾਰ ਰਿਹਾ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਮਹੱਤਵਪੂਰਨ ਧਾਰਮਿਕ ਸਥਾਨਾਂ ਸਮੇਤ ਹਲਕੇ ਦੇ ਲਗਾਤਾਰ ਗੇੜੇ ਮਾਰ ਰਿਹਾ ਸੀ। ਸੋ ਦੇਖਣ ‘ਚ ਇਹ ਲੱਗ ਰਿਹਾ ਹੈ ਕਿ ਕਾਂਗਰਸ ਲਈ ਇਹ ਸੀਟ ਇਸ ਵਾਰ ਪਤਨ ਦਾ ਕਾਰਨ ਬਣ ਸਕਦੀ ਹੈ ਅਤੇ ਲਗਾਤਾਰ ਕਾਂਗਰਸ ਦੇ ਕਬਜ਼ੇ ਵਿੱਚ ਰਹੀ ਇਹ ਸੀਟ ਇਸ ਵਾਰ ਹੱਥੋਂ ਨਿਕਲ ਸਕਦੀ ਹੈ।
Post navigation
‘ਆਪ’ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ- ਭਰੋਸਾ ਰੱਖੋ
ਸਤਿਗੁਰੂ ਰਵਿਦਾਸ ਤੇ ਸਤਿਗੁਰੂ ਕਬੀਰ ਜੀ ਬਾਰੇ ਟਿੱਪਣੀ ਕਰਨ ਦੇ ਮਾਮਲੇ ‘ਚ ਰਾਮ ਰਹੀਮ ਨੇ ਪਰਚਾ ਰੱਦ ਕਰਨ ਦੀ ਕੀਤੀ ਮੰਗ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us