ਦਿੱਲੀ ਨੂੰ ਜਾਣ ਵਾਲੀ ਰੇਲ-ਪਟੜੀ ਨੂੰ ਮੰਡੀ ਡੱਬਵਾਲੀ ਸਟੇਸ਼ਨ ਹਰਿਆਣਾ ‘ਚ ਪੱਟਿਆ, ਚੜ੍ਹਾਇਆ ਖਾਲਿਸਤਾਨ ਦਾ ਝੰਡਾ

ਦਿੱਲੀ ਨੂੰ ਜਾਣ ਵਾਲੀ ਰੇਲ-ਪਟੜੀ ਨੂੰ ਮੰਡੀ ਡੱਬਵਾਲੀ ਸਟੇਸ਼ਨ ਹਰਿਆਣਾ ‘ ਪੱਟਿਆ, ਚੜ੍ਹਾਇਆ ਖਾਲਿਸਤਾਨ ਦਾ ਝੰਡਾ

 

ਵੀਓਪੀ ਬਿਊਰੋ- ਅੰਮ੍ਰਿਤਸਰ ਵਿਖੇ ਹੋ ਰਹੇ ਜੀ-20 ਸੰਮੇਲਨ ਦੌਰਾਨ ਖਾਲਿਸਤਾਨੀ ਪੱਖੀ ਅੱਤਵਾਦੀ ਗੁਰਵਤਪੰਤ ਸਿੰਘ ਪੰਨੂੰ ਨੇ ਹਰ ਰੋਜ਼ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਸ ਦੌਰਾਨ ਹੀ ਗੁਰਵਤਪੰਤ ਸਿੰਘ ਪੰਨੂੰ ਨੇ ਇਕ ਹੋਰ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਖਾਲਿਸਤਾਨੀ ਸਮੱਰਥਕਾਂ ਨੇ ਦਿੱਲੀ ਨੂੰ ਜਾਣ ਵਾਲੀ ਰੇਲ-ਪਟੜੀ ਨੂੰ ਮੰਡੀ ਡੱਬਵਾਲੀ ਸਟੇਸ਼ਨ ਹਰਿਆਣਾ ‘ ਪੱਟ ਸੁੱਟਿਆ ਹੈ ਅਤੇ ਇਸ ਦੌਰਾਨ ਉੱਥੇ ਖਾਲਿਸਤਾਨ ਦਾ ਝੰਡਾਵੀ ਚੜਾਇਆ।

ਇਸ ਦੌਰਾਨ ਸਿੱਖਸ ਫੋਰ ਜਸਟਿਸ ਦੇ ਮੁਖੀ ਵੱਲੋਂ ਜਪਾਨ ਦੇ ਪ੍ਰਧਾਨ ਮੰਤਰੀ ਕਸ਼ੀਦਾ ਅਤੇ G20 ਦੇਸ਼ਾਂ ਨੂੰ ਸੁਨੇਹਾ “ਭਾਰਤ ਵਿਚ ਪੈਸਾ ਨਾ ਲਗਾਉਣ ਦੀ ਸਲਾਹ ਦਿੱਤੀ ਗਈ। ਉਸ ਨੇ ਕਿਹਾ ਕਿ ਜਦ ਤੱਕ ਪੰਜਾਬ ਹਿਮਾਚਲ ਅਤੇ ਹਰਿਆਣਾ, ਖਾਲਿਸਤਾਨ ਨਹੀਂ ਬਣ ਜਾਂਦਾ, ਉਦੋਂ ਤੱਕ ਭਾਰਤ ਵਿੱਚ ਸ਼ਾਤੀ ਨਹੀ ਆ ਸਕਦੀ।

error: Content is protected !!