ਅੰਮ੍ਰਿਤਸਰ/ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਪੁਲਿਸ ਤੇ ਕੇਂਦਰ ਵੱਲੋਂ ਮਿਲ ਕੇ ਕੀਤੀ ਜਾ ਰਹੀ ਖਾਲਿਸਤਾਨੀ ਸਮਰਥਕ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਦੌਰਾਨ ਇਕ ਤੋਂ ਬਾਅਦ ਇਕ ਖੁਲਾਸਾ ਹੋ ਰਿਹਾ ਹੈ। ਪੰਜਾਬ ਵਿੱਚ ਉਕਤ ਕਾਰਵਾਈ ਕਰ ਰਹੀਆਂ ਸਰਕਾਰੀ ਖੂਫੀਆ ਏਜੰਸੀਆਂ ਨੇ ਇਕ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਧਾਰਮਿਕ ਸਥਾਨ ਉੱਤੇ ਨਸ਼ਾ ਛੁਡਾਊ ਕੇਂਦਰ ਦੀ ਵਰਤੋਂ ਕਰਕੇ ਹਿਊਮਨ ਬੰਬ ਤਿਆਰ ਕਰ ਰਿਹਾ ਸੀ। ਇਸ ਦੌਰਾਨ ਨੌਜਵਾਨਾਂ ਦਾ ਮਾਈਂਡਵਾਸ਼ ਕਰ ਕੇ ਉਨਹਾਂ ਨੂੰ ਧਰਮ ਦੇ ਨਾਮ ਉੱਪਰ ਮਰਨ ਲਈ ਤਿਆਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਕਤ ਨੌਜਵਾਨਾਂ ਨੂੰ ਕਿਸੇ ਵੀ ਜਗ੍ਹਾਂ ਆਤਮਘਾਤੀ ਹਮਲੇ ਲਈ ਵਰਤਿਆ ਜਾ ਸਕਦਾ ਸੀ।
ਸੁਰੱਖਿਆ ਏਜੰਸੀਆਂ ਨੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਇਨਪੁਟਸ ਨਾਲ ਤਿਆਰ ਕੀਤੇ ਗਏ ਇੱਕ ਡੋਜ਼ੀਅਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਦੁਬਈ ਤੋਂ ਭਾਰਤ ਆਇਆ ਸੀ, ਕਥਿਤ ਤੌਰ ‘ਤੇ ਪਾਕਿਸਤਾਨ ਦੀ ਆਈਐਸਆਈ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਖਾਲਿਸਤਾਨ ਸਮਰਥਕਾਂ ਦੇ ਇਸ਼ਾਰੇ ‘ਤੇ ਉਹ ਇਹ ਸਾਰੀ ਘਟਨਾ ਨੂੰ ਅੰਜਾਨ ਦੇਣ ਦੀ ਫਿਰਾਕ ਵਿੱਚ ਸੀ। ਇੱਥੇ ਆ ਕੇ ਉਸ ਨੇ ਨੌਜਵਾਨਾਂ ਨੂੰ ਭੜਕਾਊ ਭਾਸ਼ਣ ਦੇ ਕੇ ਆਪਣੇ ਪਿੱਛੇ ਲਾ ਲਿਆ ਅਤੇ ਉਹਨਾਂ ਨੂੰ ਅੱਗੇ ਵਰਤ ਸਕਦਾ ਸੀ। ਪਤਾ ਲੱਗਾ ਹੈ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਨੌਜਵਾਨਾਂ ਨੂੰ ‘ਗੰਨ ਕਲਚਰ’ ਵੱਲ ਧੱਕਿਆ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਦਿਲਾਵਰ ਸਿੰਘ, ਜਿਸ ਨੇ ਮਨੁੱਖੀ ਬੰਬ ਵਜੋਂ ਕੰਮ ਕੀਤਾ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੀਤੀ ਸੀ, ਇਹ ਰਸਤਾ ਚੁਣਨ ਲਈ ਉਸ ਦਾ ਵੀ ਮਾਈਂਡਵਾਸ਼ ਕੀਤਾ ਗਿਆ ਸੀ।
ਦੂਜੇ ਪਾਸੇ ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਸਾਹਮਣੇ ਆਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਆਈਐਸਆਈ ਦੀ ਮਦਦ ਨਾਲ ਆਨੰਦਪੁਰ ਖਾਲਸਾ ਫੋਰਸ (AKF) ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਅੰਮ੍ਰਿਤਪਾਲ ਦੇ ਘਰ ਅਤੇ ਸਾਥੀਆਂ ਤੋਂ ਬਰਾਮਦ ਹੋਏ ਹਥਿਆਰਾਂ ‘ਤੇ ਏ.ਕੇ.ਐਫ (ਅਨੰਦਪੁਰ ਖਾਲਸਾ ਫੋਰਸ) ਲਿਖਿਆ ਹੋਇਆ ਪਾਇਆ ਗਿਆ।