ਵੱਡਾ ਖੁਲਾਸਾ; ਜਾਰਜੀਆ ‘ਚੋਂ ਹਥਿਆਰਾਂ ਦੀ ਟਰੇਨਿੰਗ ਲੈ ਕੇ ਆਇਆ ਹੈ ਅੰਮ੍ਰਿਤਪਾਲ ਸਿੰਘ, ਬਣਾਉਣਾ ਸੀ ਆਪਣਾ ਵੱਖਰਾ ਦੇਸ਼, ਨਸ਼ਾ ਤਸਕਰ ਤੇ ਆਈਐੱਸਆਈ ਕਰ ਰਹੇ ਫਡਿੰਗ

ਵੱਡਾ ਖੁਲਾਸਾ; ਜਾਰਜੀਆ ‘ਚੋਂ ਹਥਿਆਰਾਂ ਦੀ ਟਰੇਨਿੰਗ ਲੈ ਕੇ ਆਇਆ ਹੈ ਅੰਮ੍ਰਿਤਪਾਲ ਸਿੰਘ, ਬਣਾਉਣਾ ਸੀ ਆਪਣਾ ਵੱਖਰਾ ਦੇਸ਼, ਨਸ਼ਾ ਤਸਕਰ ਤੇ ਆਈਐੱਸਆਈ ਕਰ ਰਹੇ ਫਡਿੰਗ

 

 

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਵਾਰਿਸ ਪੰਜਾਬ ਦੇ ਸੰਗਠਨ ਦਾ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਚੌਥੇ ਦਿਨ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਦੌਰਾਨ ਜਿੱਥੇ ਪੰਜਾਬ ਦੇ ਲੋਕਾਂ ਨੂੰ ਮੋਬਾਈਲ ਇੰਟਰਨੈੱਟ ਸੇਵਾ ਬੰਦ ਹੋਣ ਕਰ ਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪੰਜਾਬ ਪੁਲਿਸ ਇਸ ਨੂੰ ਲਗਾਤਾਰ ਪੰਜਾਬ ਵਿੱਚ ਸ਼ਾਂਤਮਈ ਮਾਹੌਲ ਸਥਾਪਿਤ ਕਰਨ ਲਈ ਇਕ ਕਦਮ ਦੱਸ ਰਹੀ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਉਸ ਦੇ ਸਾਥੀਆਂ ਦੀ ਧਰਪਕੜ ਅਜੇ ਵੀ ਜਾਰੀ ਹੈ। ਪੰਜਾਬ ਪੁਲਿਸ ਸੂਬੇ ਭਰ ਵਿੱਚ ਉਸ ਦੀ ਭਾਲ ਕਰ ਰਹੀ ਹੈ।

ਇਸ ਦੌਰਾਨ ਹਿੰਦੀ ਦੇ ਇਕ ਨਿਊਜ ਚੈਨਲ ਦੀ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਪੁਲਿਸ ਤੇ ਖੂਫੀਆ ਏਜੰਸੀਆਂ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦਾ ਪੰਜਾਬ ਆਉਣ ਪਿੱਛੇ ਇਕ ਵੱਡਾ ਮਕਸਦ ਸੀ। ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ਾਂ ਅਤੇ ਡਰਗ ਸਮਗਲਰਾਂ ਕੋਲੋਂ ਫਡਿੰਗ ਮਿਲ ਰਹੀ ਸੀ।

ਖੁਫੀਆ ਏਜੰਸੀਆਂ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਜਾਰਜੀਆ ਵਿੱਚ ਹਥਿਆਰਾਂ ਦੀ ਵਰਤੋਂ ਦੀ ਸਿਖਲਾਈ ਦਿੱਤੀ ਗਈ ਸੀ। ਉਹ ਪੰਜਾਬ ਆਉਣ ਤੋਂ ਪਹਿਲਾਂ ਦੁਬਈ ਤੋਂ ਜਾਰਜੀਆ ਗਿਆ ਸੀ। ਆਨੰਦਪੁਰ ਖਾਲਸਾ ਫੋਰਸ (AKF) ਬਣਾਉਣ ਲਈ ਉਸਦੀ ਤਿਆਰੀ ਵੀ ਇਸ ਸਿਖਲਾਈ ਦਾ ਇੱਕ ਹਿੱਸਾ ਸੀ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਦੇ ਡਰੱਗ ਮਾਫੀਆ ਨਾਲ ਸਬੰਧ ਸਨ। ਉਹ ਵੱਖਰਾ ਸਿੱਖ ਦੇਸ਼ ਬਣਾਉਣ ਲਈ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਸੰਪਰਕ ਵਿੱਚ ਸੀ। ਡਰੱਗ ਮਾਫੀਆ ਉਸ ਨੂੰ ਫੰਡਿੰਗ ਕਰ ਰਿਹਾ ਸੀ। ਮਾਫੀਆ ਨੇ ਉਸਨੂੰ ਇੱਕ ਮਰਸਡੀਜ਼ ਵੀ ਤੋਹਫੇ ਵਿੱਚ ਦਿੱਤੀ ਸੀ।

ਅੰਮ੍ਰਿਤਪਾਲ ਦੇ ਚਾਚੇ ਨੂੰ ਪੰਜਾਬ ਤੋਂ ਅਸਾਮ ਦੀ ਡਿਬਰੂਗੜ੍ਹ ਸੈਂਟਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅੰਮ੍ਰਿਤਪਾਲ ਕੇਸ ਦੀ ਸੁਣਵਾਈ ਹੋਵੇਗੀ। ਮੰਗ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅੰਮ੍ਰਿਤਪਾਲ ਕਿੱਥੇ ਹੈ, ਇਸ ਦਾ ਹੁਣ ਕਿਸੇ ਨੂੰ ਪਤਾ ਨਹੀਂ ਹੈ। ਹਾਲਾਂਕਿ, ਪਿਤਾ ਦਾ ਦੋਸ਼ ਹੈ ਕਿ ਪੁਲਿਸ ਨੇ ਉਸਨੂੰ ਆਪਣੀ ਹਿਰਾਸਤ ਵਿੱਚ ਰੱਖਿਆ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੱਖ ਅਜੇ ਵੀ ਫਰਾਰ ਹੈ।

error: Content is protected !!