ਵਿਆਹੁਤਾ ਨਾਲ ਰਹਿ ਰਿਹਾ ਸੀ ਲਿਵ-ਇਨ-ਰਿਲੇਸ਼ਨ ‘ਚ, ਕੁੜੀ ਦੇ ਘਰਦਿਆਂ ਨੇ ਕੁੱਟ-ਕੁੱਟ ਮਾਰ’ਤਾ

ਵਿਆਹੁਤਾ ਨਾਲ ਰਹਿ ਰਿਹਾ ਸੀ ਲਿਵ-ਇਨ-ਰਿਲੇਸ਼ਨ ‘ਚ, ਕੁੜੀ ਦੇ ਘਰਦਿਆਂ ਨੇ ਕੁੱਟ-ਕੁੱਟ ਮਾਰ’ਤਾ

 

ਮੁਕਤਸਰ (ਵੀਓਪੀ ਬਿਊਰੋ) ਸਥਾਨਕ ਜਿਲੇ ਦੇ ਇਲਾਕੇ ਮਲੋਟ ‘ਚ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਇਕ ਨੌਜਵਾਨ ਦੀ ਲੜਕੀ ਦੇ ਰਿਸ਼ਤੇਦਾਰਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਲੜਕੀ ਵਾਲੇ ਪਾਸੇ ਦੀਆਂ ਚਾਰ ਔਰਤਾਂ ਸਮੇਤ ਦਸ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਫਿਲਹਾਲ ਮੁਲਜਮਾਂ ਦੀ ਭਾਲ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਰਾਹੁਲ (30) ਪੁੱਤਰ ਤਿਲਕ ਰਾਜ ਉਰਫ਼ ਕਾਲੀ ਮਿਸਤਰੀ ਜੋ ਮੋਟਰਸਾਈਕਲ ਰਿਪੇਅਰਿੰਗ ਦੀ ਦੁਕਾਨ ਕਰਦਾ ਹੈ, ਦੇ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਇਕ ਵਿਅਕਤੀ ਦੀ ਵਿਆਹੁਤਾ ਲੜਕੀ ਨਾਲ ਪ੍ਰੇਮ ਸਬੰਧ ਸਨ। ਕਾਲਾ ਰਾਮ ਦੀ ਬੇਟੀ ਦਾ ਵਿਆਹ ਸ਼੍ਰੀ ਗੰਗਾਨਗਰ ਵਿੱਚ ਹੋਇਆ ਸੀ। ਇਸ ਦੌਰਾਨ ਉਸ ਦੀਆਂ ਅੱਖਾਂ ਰਾਹੁਲ ਨਾਲ ਚਾਰ ਹੋ ਗਈਆਂ ਤਾਂ ਉਹ ਆਪਣੇ ਪਤੀ ਨੂੰ ਛੱਡ ਕੇ ਰਾਹੁਲ ਨਾਲ ਰਜ਼ਾਮੰਦੀ ਨਾਲ ਮਲੋਟ ਵਿਖੇ ਰਹਿਣ ਲੱਗ ਪਈ। ਦੱਸਿਆ ਜਾਂਦਾ ਹੈ ਕਿ ਨੌਜਵਾਨ ਰਾਹੁਲ ਵੀ ਤਲਾਕਸ਼ੁਦਾ ਸੀ। ਰਾਹੁਲ ਦੀ ਪਤਨੀ ਤੋਂ ਇੱਕ ਪੁੱਤਰ ਵੀ ਹੈ ਪਰ ਰਾਹੁਲ ਆਪਣੀ ਪਤਨੀ ਤੋਂ ਤਲਾਕਸ਼ੁਦਾ ਹੈ।

ਰਾਹੁਲ ਦਾ ਪਰਿਵਾਰ ਫਿਲਹਾਲ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਹੈ। ਜਦੋਂ ਲੜਕੀ ਦੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਲੜਕੀ ਵਾਲੇ ਪਾਸੇ ਦੇ ਕਰੀਬ ਅੱਠ ਤੋਂ ਦਸ ਵਿਅਕਤੀ ਵੀ ਘਰ ਪਹੁੰਚ ਗਏ ਅਤੇ ਰਾਹੁਲ ਅਤੇ ਉਸਦੇ ਪਿਤਾ ਤਿਲਕਰਾਜ ਦੀ ਬੇਸਬਾਲ, ਰਾਡਾਂ ਅਤੇ ਇੱਟਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਹੁਲ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਜਦਕਿ ਉਸ ਦਾ ਪਿਤਾ ਜ਼ਖਮੀ ਹੋ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ ਹੈ।

ਥਾਣਾ ਸਦਰ ਦੇ ਇੰਚਾਰਜ ਵਰੁਣ ਮੱਟੂ ਨੇ ਕਿਹਾ ਕਿ ਮਾਮਲੇ ਵਿੱਚ ਤਿਲਕ ਰਾਜ ਦੇ ਬਿਆਨਾਂ ’ਤੇ ਲੜਕੀ ਦੇ ਪਿਤਾ ਕਾਲਾ ਰਾਮ, ਉਸ ਦੀ ਪਤਨੀ ਰਾਣੋ ਉਰਫ਼ ਰਾਣੀ, ਪੁੱਤਰ ਅੰਕਿਤ ਕੁਮਾਰ ਉਰਫ਼ ਕੋਕਲੀ, ਕਾਲਾ ਰਾਮ ਦੇ ਭਰਾ ਵਿਨੋਦ ਕੁਮਾਰ, ਤਮੰਨਾ, ਅੰਕੁਸ਼ ਕੁਮਾਰ, ਸੁਨੀਤਾ, ਮੋਨਿਕਾ ਅਤੇ ਸੰਨੀ ਵਾਸੀ ਰਾਜਪਾਲ ਵਾਸੀ ਐਮ.ਸੀ. ਗਲੀ, ਵਾਲਮੀਕਿ ਮੁਹੱਲਾ ਬੁਰਜਾ ਰੋਡ ਖਿਲਾਫ ਧਾਰਾ 302/307/452/148/149 ਤਹਿਤ ਕਾਰਵਾਈ ਕੀਤੀ ਗਈ ਹੈ। ਫਿਲਹਾਲ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

error: Content is protected !!