ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖਦਿਆ ਡੇਰਾ ਬਿਆਸ ਨੇ ਜਾਰੀ ਕੀਤਾ ਇਹ ਆਦੇਸ਼

ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖਦਿਆ ਡੇਰਾ ਬਿਆਸ ਨੇ ਜਾਰੀ ਕੀਤਾ ਇਹ ਆਦੇਸ਼

 

ਬਿਆਸ/ਜਲੰਧਰ (ਵੀਓਪੀ ਬਿਊਰੋ) ਜੋ ਹਾਲਾਤ ਇਸ ਸਮੇਂ ਪੰਜਾਬ ਵਿੱਚ ਬਣੇ ਹੋਏ ਹਨ, ਉਨ੍ਹਾਂ ਹਾਲਾਤਾਂ ਵਿੱਚ ਅੱਧੇ ਲੋਕ ਤਾਂ ਸਿਰਫ ਇਸ ਲਈ ਹੀ ਡਰੇ ਹੋਏ ਹਨ ਕਿ ਮੋਬਾਈਲ ਇੰਟਰਨੈੱਟ ਸੇਵਾ ਬੰਦ ਹੈ ਅਤੇ ਕੀ ਹੋ ਰਿਹਾ ਹੈ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਜਿਹੇ ਵਿੱਚ ਹੀ ਕਈ ਸੰਸਥਾਵਾਂ ਨੇ ਵੀ ਆਪਣੇ ਪ੍ਰੋਗਰਾਮਾਂ ਵਿੱਚ ਫੇਰਬਦਲ ਕੀਤਾ ਹੈ। ਇਸ ਦੌਰਾਨ ਹੀ ਪੰਜਾਬ ਦੇ ਪ੍ਰਮੁੱਖ ਡੇਰਾ ਬਿਆਸ ਤੋਂ ਇਕ ਖਬਰ ਸਾਹਮਣੇ ਆਈ ਹੈ, ਜੋ ਕਿ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਦੌਰਾਨ ਅਹਿਮ ਹੈ।

ਦੱਸਿਆ ਜਾ ਰਿਹਾ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਪੰਜਾਬ ਦੇ ਮੌਜੂਦਾ ਹਾਲਾਤ ਜਿਵੇਂ ਕਿ ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਅਤੇ ਅੰਮ੍ਰਿਤਪਾਲ ਬਾਰੇ ਬਣੇ ਸਸਪੈਂਸ ਨੂੰ ਦੇਖਦੇ ਹੋਏ ਹਦਾਇਤਾਂ ਦਿੱਤੀਆਂ ਹਨ ਕਿ ਸਵੇਰੇ ਕੋਈ ਸੇਵਾ ਜਾਂ ਸਤਿਸੰਗ ਨਹੀਂ ਹੋਵੇਗਾ। ਇਹ ਹਦਾਇਤਾਂ ਪੰਜਾਬ ਵਿੱਚ ਸਥਾਪਿਤ ਸਾਰੇ ਕੇਂਦਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ।

error: Content is protected !!