Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
23
ਰੇਲ ਯਾਤਰੀਆਂ ਲਈ ਖੁਸ਼ਖ਼ਬਰੀ! ਟਿਕਟ ਹੋਈ ਸਸਤੀ, ਜਾਣੋ ਹੁਣ ਇਸ ਕੋਚ ਦੀ ਟਿਕਟ ਖਰੀਦਣ ਲਈ ਕਿੰਨੀ ਮਿਲੇਗੀ ਛੋਟ
Latest News
National
ਰੇਲ ਯਾਤਰੀਆਂ ਲਈ ਖੁਸ਼ਖ਼ਬਰੀ! ਟਿਕਟ ਹੋਈ ਸਸਤੀ, ਜਾਣੋ ਹੁਣ ਇਸ ਕੋਚ ਦੀ ਟਿਕਟ ਖਰੀਦਣ ਲਈ ਕਿੰਨੀ ਮਿਲੇਗੀ ਛੋਟ
March 23, 2023
Voice of Punjab
ਰੇਲ ਯਾਤਰੀਆਂ ਲਈ ਖੁਸ਼ਖ਼ਬਰੀ! ਟਿਕਟ ਹੋਈ ਸਸਤੀ, ਜਾਣੋ ਹੁਣ ਇਸ ਕੋਚ ਦੀ ਟਿਕਟ ਖਰੀਦਣ ਲਈ ਕਿੰਨੀ ਮਿਲੇਗੀ ਛੋਟ
ਵੀਓਪੀ ਬਿਊਰੋ, ਨਵੀਂ ਦਿੱਲੀ : ਰੇਲ ਗੱਡੀਆਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਤੋਹਫ਼ਾ ਦਿੱਤਾ ਹੈ। ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਰੇਲਵੇ ਨੇ ਟਿਕਟ ਸਸਤੀ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਨੇ AC 3-ਟੀਅਰ ਇਕਾਨਮੀ ਕਲਾਸ ਦੀ ਟਿਕਟ ਦਾ ਕਿਰਾਇਆ ਘੱਟ ਕਰ ਦਿੱਤਾ ਹੈ। ਹੁਣ ਯਾਤਰੀ ਘੱਟ ਪੈਸੇ ਖਰਚ ਕੇ AC 3-ਟੀਅਰ ਇਕਾਨਮੀ ਕਲਾਸ ਦਾ ਆਨੰਦ ਲੈ ਸਕਣਗੇ। ਹੁਣ ਇਕ ਯਾਤਰੀ ਨੂੰ ਏਸੀ-3 ਟੀਅਰ ਦੇ ਮੁਕਾਬਲੇ ਇਕਾਨਮੀ ਕਲਾਸ ਵਿਚ 60-70 ਰੁਪਏ ਘੱਟ ਦੇਣੇ ਪੈਣਗੇ। ਰੇਲਵੇ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਅੱਜ ਤੋਂ ਬਾਅਦ ਦੀ ਤਰੀਕ ਲਈ ਪਹਿਲਾਂ ਹੀ ਔਨਲਾਈਨ ਜਾਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਨਵੀਂ ਦਰਾਂ ਅਨੁਸਾਰ ਪੈਸੇ ਵਾਪਸ ਕਰ ਦਿੱਤੇ ਜਾਣਗੇ। ਹਾਲਾਂਕਿ, ਜਿਨ੍ਹਾਂ ਯਾਤਰੀਆਂ ਨੇ ਕਾਊਂਟਰ ਰਾਹੀਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਬਕਾਇਆ ਰਕਮ ਵਾਪਸ ਲੈਣ ਲਈ ਟਿਕਟਾਂ ਦੇ ਨਾਲ ਦੁਬਾਰਾ ਬੁਕਿੰਗ ਕਾਊਂਟਰ ਉਤੇ ਜਾਣਾ ਹੋਵੇਗਾ।
ਦੱਸ ਦੇਈਏ ਕਿ ਅੰਕੜਿਆਂ ਦੇ ਅਨੁਸਾਰ, ਰੇਲਵੇ ਨੇ ਆਪਣੀ ਸ਼ੁਰੂਆਤ ਦੇ ਪਹਿਲੇ ਸਾਲ AC 3-ਟੀਅਰ ਇਕਾਨਮੀ ਕਲਾਸ ਤੋਂ 231 ਕਰੋੜ ਰੁਪਏ ਦੀ ਕਮਾਈ ਕੀਤੀ। ਅਪ੍ਰੈਲ-ਅਗਸਤ 2022 ਤੱਕ ਇਨ੍ਹਾਂ ਡੱਬਿਆਂ ਵਿਚ 15 ਲੱਖ ਯਾਤਰੀਆਂ ਨੇ ਸਫਰ ਕੀਤਾ, ਜਿਸ ਨਾਲ ਰੇਲਵੇ ਨੂੰ 177 ਕਰੋੜ ਰੁਪਏ ਦੀ ਕਮਾਈ ਹੋਈ। ਭਾਰਤੀ ਰੇਲਵੇ ਨੇ ਹੁੰਦੀ ਕਮਾਈ ਤੇ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲ ਨੂੰ ਵੇਖਦੇ ਹੋਏ ਇਹ ਫ਼ੈਸਲਾ ਕੀਤਾ ਹੈ।
Post navigation
ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ
SAD NEWS; ਪਾਰਕਿੰਗ ‘ਚ ਸੁੱਤੇ ਸ਼ਰਧਾਲੂਆਂ ‘ਤੇ ਚਾੜ ਦਿੱਤੀ ਬੱਸ, 5 ਜਣਿਆਂ ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us