NIA ਨੇ ਦੇਸ਼ ਭਰ ‘ਚ ‘ਗ਼ਜ਼ਵਾ-ਏ-ਹਿੰਦ’ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

NIA ਨੇ ਦੇਸ਼ ਭਰ ‘ਚ ‘ਗ਼ਜ਼ਵਾ-ਏ-ਹਿੰਦ’ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਮੁੰਬਈ ( ਵੀਓਪੀ ਬਿਊਰੋ)— ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਦੇਸ਼ ਭਰ ‘ਚ ਗ਼ਜ਼ਵਾ-ਏ-ਹਿੰਦ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। NIA ਦੀ ਟੀਮ ਨੇ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ‘ਚ ਕੁੱਲ 7 ਥਾਵਾਂ ‘ਤੇ ਕਾਰਵਾਈ ਕੀਤੀ ਹੈ।

ਗ਼ਜ਼ਵਾ-ਏ-ਹਿੰਦ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਮਿਲ ਕੇ ਕੰਮ ਕਰਦਾ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਮਹਾਰਾਸ਼ਟਰ ‘ਚ 3, ਗੁਜਰਾਤ ‘ਚ 3 ਅਤੇ ਮੱਧ ਪ੍ਰਦੇਸ਼ ‘ਚ 1 ਸਥਾਨ ‘ਤੇ ਛਾਪੇਮਾਰੀ ਕੀਤੀ ਹੈ। ਫਿਲਹਾਲ ਰਾਸ਼ਟਰੀ ਜਾਂਚ ਏਜੰਸੀ ਦੀ ਇਹ ਕਾਰਵਾਈ ਚੱਲ ਰਹੀ ਹੈ।

error: Content is protected !!