Uber ਵਿਚ ਬਗ ਲੱਭਿਆ ਤਾਂ ਐਥੀਕਲ ਹੈਕਰ ਦੀ ਖੁੱਲ੍ਹ ਗਈ ਕਿਸਮਤ, ਕੰਪਨੀ ਨੇ ਲੱਖਾਂ ਦੀ ਰਾਸ਼ੀ ਦਿੱਤੀ ਤੋਹਫ਼ੇ ਵਿਚ

Uber ਵਿਚ ਬਗ ਲੱਭਿਆ ਤਾਂ ਐਥੀਕਲ ਹੈਕਰ ਦੀ ਖੁੱਲ੍ਹ ਗਈ ਕਿਸਮਤ, ਕੰਪਨੀ ਨੇ ਲੱਖਾਂ ਦੀ ਰਾਸ਼ੀ ਦਿੱਤੀ ਤੋਹਫ਼ੇ ਵਿਚ

ਵੀਓਪੀ ਬਿਊਰੋ, ਨੈਸ਼ਨਲ : ਐਥੀਕਲ ਹੈਕਰ ਨੇ ਰਾਈਡ ਸ਼ੇਅਰਿੰਗ ਕੰਪਨੀ Uber ਵਿਚ ਇਕ ਬਗ ਖੋਜ ਕੇ ਆਪਣੀ ਕਿਸਮਤ ਖੋਲ੍ਹ ਲਈ। ਕੰਪਨੀ Uber ਨੇ ਉਸ ਨੂੰ 3 ਲੱਖ ਰੁਪਏ ਤੋਹਫੇ ਵਜੋਂ ਦਿੱਤੇ ਹਨ ਤੇ ਬਗ ਸਹੀ ਪਾਏ ਜਾਣ ਉਤੇ ਕੰਪਨੀ ਨੇ ਉਸ ਨੂੰ ਜ਼ਿੰਦਗੀ ਭਰ ਰਾਈਡ ਵੀ Free ਕਰ ਦਿੱਤੀ ਹੈ। ਦਰਅਸਲ, ਆਨੰਦ ਪ੍ਰਕਾਸ਼ ਨਾਮ ਦੇ ਇੱਕ ਐਥੀਕਲ ਹੈਕਰ ਨੇ Uber ਵਿੱਚ ਇੱਕ ਬੱਗ ਦਾ ਪਤਾ ਲਗਾਇਆ ਹੈ, ਜਿਸ ਕਾਰਨ ਲੋਕ ਬਿਨਾਂ ਭੁਗਤਾਨ ਕੀਤੇ ਸਵਾਰੀ ਕਰ ਸਕਦੇ ਹਨ।


ਉਸ ਨੇ ਲਿੰਕਡਇਨ ਪੋਸਟ ਰਾਹੀਂ ਦੱਸਿਆ ਕਿ ਉਸ ਨੂੰ Uber ਵਿੱਚ ਰੁਟੀਨ ਚੈਕਿੰਗ ਦੌਰਾਨ ਬਗ ਦਾ ਪਤਾ ਲੱਗਾ। ਇਸ ਨਾਲ ਲੋਕ ਬਿਨਾਂ ਕਿਸੇ ਪੈਸੇ ਦੇ ਅਮਰੀਕਾ ਅਤੇ ਭਾਰਤ ਵਿੱਚ ਸਵਾਰੀ ਕਰ ਸਕਦੇ ਹਨ ਅਤੇ ਇਸ ਦੇ ਲਈ ਲੋਕਾਂ ਨੂੰ ਸਿਰਫ ਨਾਜਾਇਜ਼ ਭੁਗਤਾਨ ਵਿਧੀ ਦੀ ਵਰਤੋਂ ਕਰਨੀ ਪਏਗੀ। ਇਸ ਬਗ ਦੇ ਕਾਰਨ ਜੇਕਰ ਕੋਈ ਵੀ ਵਿਅਕਤੀ ਭੁਗਤਾਨ ਲਈ ਇਸ ਨਾਜਾਇਜ਼ ਢੰਗ ਦੀ ਵਰਤੋਂ ਕਰਦਾ ਹੈ ਤਾਂ ਉਹ ਰਾਈਡ ਆਪਣੇ ਆਪ ਪੂਰੀ ਅਤੇ ਮੁਫਤ ਹੋ ਜਾਂਦੀ ਹੈ।

ਜਦੋਂ Uber ਕੰਪਨੀ ਨੂੰ ਇਸ ਦੀ ਸੂਚਨਾ ਮਿਲੀ ਤਾਂ ਕੰਪਨੀ ਨੇ ਜਾਂਚ ਕੀਤੀ। ਜਾਂਚ ਵਿਚ ਇਹ ਬਗ ਸਹੀ ਪਾਇਆ ਗਿਆ। ਇਸ ਕਾਰਨ ਕੰਪਨੀ ਨੂੰ ਲੱਖਾਂ ਦਾ ਨੁਕਸਾਨ ਹੋ ਸਕਦਾ ਸੀ। ਇਸ ਦੇ ਬਦਲੇ ਕੰਪਨੀ ਨੇ ਆਨੰਦ ਪ੍ਰਕਾਸ਼ ਨੂੰ ਜੀਵਨ ਭਰ ਲਈ ਮੁਫਤ ਰਾਈਡ ਅਤੇ 3 ਲੱਖ ਰੁਪਏ ਤੋਹਫੇ ਵਜੋਂ ਦਿੱਤੇ ਹਨ।

error: Content is protected !!