ਖਾਲਿਸਤਾਨ ਦਾ ਪੂਰਾ ਪਲਾਨ ਬਣਾ ਲਿਆ ਸੀ ਅੰਮ੍ਰਿਤਪਾਲ ਨੇ, ਕਰੰਸੀ ਤੇ ਝੰਡਿਆਂ ਦੇ ਡਿਜ਼ਾਈਨ ਵੀ ਸੀ ਤਿਆਰ, ਐਸਐਸਪੀ ਨੇ ਕੀਤੇ ਕਈ ਵੱਡੇ ਖੁਲਾਸੇ (ਵੇਖੋ ਤਸਵੀਰਾਂ)
ਵੀਓਪੀ ਬਿਊਰੋ, ਖੰਨਾ : ਬੀਤੇ ਦਿਨੀਂ ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਵਜੋਂ ਕੰਮ ਕਰ ਰਹੇ ਮਲੌਦ ਦੇ ਪਿੰਡ ਮਾਂਗੇਵਾਲ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਗਿੱਲ ਉਰਫ਼ ਗੋਰਖਾ ਬਾਬਾ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਗੋਰਖਾ ਬਾਬਾ ਦੇ ਮੋਬਾਈਲ ਫੋਨ ਤੋਂ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਸਬੰਧੀ ਸਾਰੀ ਯੋਜਨਾ ਤਿਆਰ ਕਰ ਲਈ ਸੀ। ਆਨੰਦਪੁਰ ਖ਼ਾਲਸਾ ਫੋਰਸ ਦੇ ਲੋਗੋ, ਝੰਡੇ, ਨਕਸ਼ੇ ਅਤੇ ਖਾਲਿਸਤਾਨ ਵਿਚ ਜਾਰੀ ਕੀਤੀ ਜਾਣ ਵਾਲੀ ਕਰੰਸੀ ਦੇ ਡਿਜ਼ਾਈਨ ਤਿਆਰ ਕਰ ਲਏ ਗਏ ਸਨ। ਜਿਨ੍ਹਾਂ ਦੀਆਂ ਤਸਵੀਰਾਂ ਗੋਰਖ ਬਾਬਾ ਦੇ ਫੋਨ ਵਿਚੋਂ ਮਿਲੀਆਂ ਹਨ। ਪੁਲਿਸ ਮੁਲਜ਼ਮ ਗੋਰਖਾ ਬਾਬਾ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਹੈ।


