ਕਬਰ ਵਿਚੋਂ ਕੱਢਣੀ ਪਈ ਵਿਆਹੁਤਾ ਦੀ ਲਾਸ਼, ਪੇਕੇ ਪਰਿਵਾਰ ਖ਼ਿਲਾਫ਼ ਪੁਲਿਸ ਕੋਲ ਪੁੱਜੀ ਸ਼ਿਕਾਇਤ

ਕਬਰ ਵਿਚੋਂ ਕੱਢਣੀ ਪਈ ਵਿਆਹੁਤਾ ਦੀ ਲਾਸ਼, ਪੇਕੇ ਪਰਿਵਾਰ ਖ਼ਿਲਾਫ਼ ਪੁਲਿਸ ਕੋਲ ਪੁੱਜੀ ਸ਼ਿਕਾਇਤ


ਵੀਓਪੀ ਬਿਊਰੋ, ਗੁਰਦਾਸਪੁਰ : ਪਰਿਵਾਰ ਵੱਲੋਂ ਕੁਝ ਦਿਨ ਪਹਿਲਾਂ ਦਫਨਾਈ ਗਈ ਧੀ ਦੀ ਲਾਸ਼ ਨੂੰ ਸ਼ਿਕਾਇਤ ਮਿਲਣ ਉਤੇ ਪੁਲਿਸ ਨੇ ਕਬਰ ਵਿਚੋਂ ਕਢਵਾ ਕੇ ਪੋਸਟ ਮਾਰਟਮ ਲਈ ਭੇਜਿਆ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਤਲ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਬਟਾਲਾ ਦੇ ਨਜ਼ਦੀਕੀ ਪਿੰਡ ਮਸਤਕੋਟ ਦਾ ਹੈ। ਤਿੰਨ ਦਿਨ ਪਹਿਲਾਂ 21 ਮਾਰਚ ਨੂੰ ਰਬਿਕਾ ਮਸੀਹ ਨਾਮ ਦੀ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਰਬਿਕਾ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਤੇ ਉਸ ਦੀ ਮਤਰਈ ਮਾਂ ਅਤੇ ਬਾਪ ਉਸਦੀ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਕਰਦੇ ਹੋਏ ਦਫਨਾ ਦਿੰਦੇ ਹਨ ਪਰ ਮ੍ਰਿਤਕਾ ਦੇ ਤਾਏ ਪਰਿਵਾਰ ਵਲੋ ਸ਼ੱਕ ਪ੍ਰਗਟਾਇਆ ਗਿਆ ਹੈ।

ਰਬਿਕਾ ਮਸੀਹ ਦਾ ਵਿਆਹ ਕੁਝ ਸਾਲ ਪਹਿਲਾਂ ਕਲਾਨੌਰ ਵਿਖੇ ਕੀਤਾ ਗਿਆ ਸੀ ਪਰ ਪਤੀ ਦੇ ਨਾਲ ਅਣ-ਬਣ ਹੋਣ ਕਾਰਨ ਰਬਿਕਾ ਆਪਣੇ ਪਿਤਾ ਦੇ ਘਰ ਰਹਿਣ ਮਸਟਕੋਟ ਆ ਗਈ ਪਰ ਉਸ ਦੀ ਮਤਰਈ ਮਾਂ ਅਤੇ ਭਰਾ ਉਸ ਦੇ ਨਾਲ ਲੜਦੇ ਝਗੜਦੇ ਰਹਿੰਦੇ ਸਨ। 21 ਤਰੀਕ ਨੂੰ ਜਦੋਂ ਰਬਿਕਾ ਦਾ ਪਿਤਾ ਘਰ ਨਹੀਂ ਸੀ ਤਦ ਅਚਾਨਕ ਰਬਿਕਾ ਦੀ ਮੌਤ ਹੋ ਗਈ ਅਤੇ ਉਸ ਨੂੰ ਦਫਨਾ ਦਿੱਤਾ ਗਿਆ, ਜਦਕਿ ਰਬਿਕਾ ਦੇ ਮ੍ਰਿਤਕ ਦੇਹ ਉਤੇ ਸੱਟਾਂ ਦੇ ਨਿਸ਼ਾਨ ਵੀ ਦੇਖੇ ਗਏ।

ਦਫਨਾਏ ਜਾਣ ਤੋਂ ਬਾਅਦ ਤਾਏ ਪਰਿਵਾਰ ਵਲੋਂ ਰਬਿਕਾ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਗਿਆ ਹੈ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ 23 ਮਾਰਚ ਨੂੰ ਪੁਲਿਸ ਅਤੇ ਤਹਿਸੀਲਦਾਰ ਦੀ ਨਿਗਰਾਨੀ ਹੇਠ ਮ੍ਰਿਤਕਾ ਦੀ ਦੇਹ ਨੂੰ ਕਬਰ ਵਿਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ। ਪੁਲਿਸ ਵੱਲੋਂ ਕੇਸ ਦਰਜ ਕਰ ਦਿੱਤਾ ਗਿਆ ਹੈ। ਅਗਲੀ ਕਾਨੂੰਨੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਕੀਤੀ ਜਾਵੇਗੀ।

error: Content is protected !!