ਸੋਸ਼ਲ ਮੀਡੀਆ ਉਤੇ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੀ ਫੋਟੋ ਵਾਇਰਲ, ਫੈਨਜ਼ ਪੁੱਛਣ ਲੱਗੇ ਕਿਤੇ ਡੇਟ ਤਾਂ ਨ੍ਹੀਂ ਕਰ ਰਹੇ

ਸੋਸ਼ਲ ਮੀਡੀਆ ਉਤੇ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੀ ਫੋਟੋ ਵਾਇਰਲ, ਫੈਨਜ਼ ਪੁੱਛਣ ਲੱਗੇ ਕਿਤੇ ਡੇਟ ਤਾਂ ਨ੍ਹੀਂ ਕਰ ਰਹੇ


ਵੀਓਪੀ ਬਿਊਰੋ, ਚੰਡੀਗੜ੍ਹ : ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਚਰਚਾ ਵਿਚ ਹਨ। ਇਹ ਚਰਚਾ ਮੁੰਬਈ ਵਿਚ ਉਨ੍ਹਾਂ ਨੂੰ ਬਾਲੀਵੁੱਡ ਅਦਾਕਾਰ ਪਰਨੀਤੀ ਚੋਪੜਾ ਨਾਲ ਦੇਖੇ ਜਾਣ ਕਰ ਕੇ ਹੋ ਰਹੀ ਹੈ। ਜਾਣਕਾਰੀ ਅਨੁਸਾਰ ਮੁੰਬਈ ਵਿਚ ਦੋਵਾਂ ਨੇ ਡਿਨਰ ਕੀਤਾ। ਲੋਕਾਂ ਨੇ ਕਿਆਸ ਅਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਨੇ ਇਸ ਬਾਰੇ ਕੁਝ ਕਿਹਾ ਨਹੀਂ ਹੈ।


ਪੱਤਰਕਾਰਾਂ ਵੱਲੋਂ ਇਸ ਬਾਰੇ ਪੁੱਛੇ ਜਾਣ ਉਤੇ ਰਾਘਵ ਚੱਢਾ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਤੁਸੀਂ ਮੈਨੂੰ ਸਿਆਸਤ ਬਾਰੇ ਸਵਾਲ ਕਰੋ, ਪਰਨੀਤੀ ਬਾਰੇ ਨਹੀਂ। ਜਦੋਂ ਉਨ੍ਹਾਂ ਨੇ ਸਵਾਲ ਕੀਤਾ ਗਿਆ ਕਿ ਲੋਕ ਪਰਨੀਤੀ ਬਾਰੇ ਸਵਾਲ ਕਰ ਰਹੇ ਹਨ, ਉਨ੍ਹਾਂ ਨੂੰ ਤੁਸੀਂ ਕੀ ਜਵਾਬ ਦਿਓਗੇ। ਇਸ ਉਤੇ ਰਾਘਵ ਮੁਸਕਰਾਉਣ ਲੱਗੇ। ਉਨ੍ਹਾਂ ਕੋਲੋਂ ਜਦੋਂ ਪੁੱਛਿਆ ਗਿਆ ਕਿ ਤੁਹਾਡੀਆਂ ਮੁਸਕਰਾਹਟਾਂ ਤੋਂ ਹੋਰ ਕਿਆਸ ਲੱਗਣਗੇ ਤਾਂ ਰਾਘਵ ਨੇ ਥੈਂਕਿਯੂ ਕਹਿ ਕੇ ਖਤਮ ਕਰ ਦਿੱਤੀ।


ਦੱਸ ਦੇਈਏ ਕਿ ਰਾਘਵ ਤੇ ਪਰਨੀਤੀ ਨੂੰ ਮੁੰਬਈ ਵਿਚ ਵੀਰਵਾਰ ਸ਼ਾਮ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ, ਜਿਥੇ ਦੋਵੇਂ ਹੀ ਕੂਲ ਲੁੱਕ ਵਿਚ ਨਜ਼ਰ ਆ ਰਹੇ ਸਨ। ਦੋਵਾਂ ਨੇ ਹੀ ਵ੍ਹਾਈਟ ਸ਼ਰਟ ਪਹਿਨੀ ਹੋਈ ਸੀ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ਉਤੇ ਆਈਆਂ ਤਾਂ ਇਨ੍ਹਾਂ ਦੇ ਫੈਨਸ ਪੁੱਛਣ ਲੱਗੇ ਕਿ ਇਹ ਦੋਵੇਂ ਇਕ-ਦੂਜੇ ਨੂੰ ਡੇਟ ਤਾਂ ਨਹੀਂ ਕਰ ਰਹੇ।

error: Content is protected !!