Good News : ਪੂਰੇ ਪੰਜਾਬ ਵਿਚ ਬਹਾਲ ਹੋਈਆਂ ਇੰਟਰਨੈੱਟ ਸੇਵਾਵਾਂ

Good News : ਪੂਰੇ ਪੰਜਾਬ ਵਿਚ ਬਹਾਲ ਹੋਈਆਂ ਇੰਟਰਨੈੱਟ ਸੇਵਾਵਾਂ


ਵੀਓਪੀ ਬਿਊਰੋ, ਚੰਡੀਗੜ੍ਹ : ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਹੁਣ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਵੀ ਹੁਣ ਲੋਕ ਇੰਟਰਨੈਟ ਚਲਾ ਸਕਣਗੇ।। ਕੱਲ੍ਹ ਪੰਜਾਬ ਦੇ ਤਰਨਤਾਰਨ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ 24 ਮਾਰਚ ਤੱਕ ਲਈ ਇੰਟਰਨੈੱਟ ’ਤੇ ਪਾਬੰਦੀ ਵਧਾ ਦਿੱਤੀ ਸੀ। ਹੁਣ ਸਰਕਾਰ ਨੇ ਦੋਵਾਂ ਜਿਲ੍ਹਿਆਂ ਤੋਂ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ।ਇਨ੍ਹਾਂ ਹੁਕਮਾਂ ਤੋਂ ਬਾਅਦ ਪੂਰੇ ਪੰਜਾਬ ਵਿਚ ਇੰਟਰਨੈੱਟ ਸੇਵਾ ਚਾਲੂ ਹੋ ਗਈ ਹੈ।


ਦਰਅਸਲ, ਫੇਕ ਨਿਊਜ਼ ਤੇ ਅਫ਼ਵਾਹਾਂ ‘ਤੇ ਪਾਬੰਦੀ ਲਗਾਉਣ ਦੇ ਮਕਸਦ ਤਹਿਤ ਸਰਕਾਰ ਨੇ ਮੋਬਾਈਲ ਇੰਟਰਨੈੱਟ ‘ਤੇ ਪਾਬੰਦੀ ਲਗਾਈ ਸੀ। ਸਰਕਾਰ ਨੇ ਪੰਜਾਬ ਦੇ ਕਰੀਬ 18 ਜ਼‍ਿਲ੍ਹਿਆਂ ਵਿਚ ਮੋਬਾਈਲ ਇੰਟਰਨੈੱਟ ਤੋਂ ਪਾਬੰਦੀ ਖ਼ਤਮ ਕਰ ਦਿੱਤੀ ਸੀ ਅਤੇ ਕੁੱਝ ਜ਼‍ਿਲ੍ਹਿਆਂ ਦੇ ਅੰਦਰ ਹੀ ਪਾਬੰਦੀ ਰਹਿ ਗਈ ਸੀ। ਰਾਹਤ ਦੀ ਖ਼ਬਰ ਇਹ ਹੈ ਕਿ, ਪੰਜਾਬ ਦੇ ਸਾਰੇ ਜ਼‍ਿਲ੍ਹਿਆਂ ਚ ਮੋਬਾਈਲ ਇੰਟਰਨੈੱਟ ਬਹਾਲ ਹੋ ਗਿਆ ਹੈ।

error: Content is protected !!