ਦਿਲਜੀਤ ਦੋਸਾਂਝ ਦੀ ਇਸ ਫਿਲਮ ਉਤੇ ਲੱਗੀ ਰੋਕ! ਅਦਾਲਤ ਨੇ ਜਾਰੀ ਕੀਤੇ ਸੰਮਨ

ਦਿਲਜੀਤ ਦੋਸਾਂਝ ਦੀ ਇਸ ਫਿਲਮ ਉਤੇ ਲੱਗੀ ਰੋਕ! ਅਦਾਲਤ ਨੇ ਜਾਰੀ ਕੀਤੇ ਸੰਮਨ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਫੈਨਜ਼ ਨੂੰ ਝਟਕਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਖ਼ਬਰ ਦੀ ਮੰਨੀਏ ਤਾਂ ਇਕ ਲੋਕਲ ਅਦਾਲਤ ਨੇ ਦਿਲਜੀਤ ਦੋਸਾਂਝ ਦੀ ਨਵੀਂ ਆ ਰਹੇ ਫ਼ਿਲਮ ਚਮਕੀਲਾ ਦੀ ਰਿਲੀਜ਼ ਉਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਫਿਲਮ ਮੇਕਰਾਂ ਨੂੰ ਸੰਮਨ ਭੇਜੇ ਹਨ।

ਦੱਸ ਦੇਈਏ ਕਿ ਕੁਝ ਹਫ਼ਤੇ ਪਹਿਲਾਂ ਹੀ ਇਮਤਿਆਜ਼ ਅਲੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਚਮਕੀਲਾ ਦੀ ਕਲਾਕਾਰ ਦਿਲਜੀਤ ਦੋਸਾਂਝ ਤੇ ਪਰਨੀਤੀ ਚੋਪੜਾ ਨੇ ਆਪਣੀ ਫਿਲਮ ਚਮਕੀਲਾ ਦੀ ਸ਼ੂਟਿੰਗ ਖਤਮ ਕੀਤੀ ਸੀ। ਇਸ ਫਿਲਮ ਨੂੰ ਲੈ ਕੇ ਫੈਨਜ਼ ਬੇਹੱਦ ਉਤਸ਼ਾਹਿਤ ਸਨ। ਇਸ ਫਿਲਮ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਝਲਕ ਦੇਖਣ ਨੂੰ ਮਿਲਣੀ ਸੀ ਪਰ ਅਫਸੋਸ ਕੋਰਟ ਵੱਲੋਂ ਇਸ ਫਿਲਮ ਦੀ ਰਿਲੀਜ਼ ਉੱਪਰ ਰੋਕ ਲਗਾ ਦਿੱਤੀ ਗਈ ਹੈ।

ਦੱਸ ਦੇਈਏ ਕਿ ਇੰਸਟਾਗ੍ਰਾਮ ਉਤੇ ਬਣੇ ਪੇਜ਼ Kiddaan ਉੱਪਰ ਸਾਂਝੀ ਕੀਤੀ ਗਈ ਪੋਸਟ ਰਾਹੀਂ ਇਹ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਮਤਿਆਜ਼ ਅਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ਚਮਕੀਲਾ ਸਿਨੇਮਾਘਰਾਂ ‘ਚ ਨਹੀਂ ਓਟੀਟੀ ‘ਤੇ ਰਿਲੀਜ਼ ਹੋਣੀ ਹੈ। ਪਰ ਹੁਣ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਦੇ ਪ੍ਰਸਾਰਣ ‘ਤੇ ਪੂਰੀ ਤਰ੍ਹਾਂ ਰੋਕ ਲੱਗਾ ਦਿੱਤੀ ਗਈ ਹੈ।

error: Content is protected !!