ਘਰ ਪਰਤੀ ਮਾਂ ਨੂੰ ਧੀ ਨੇ ਰੋਂਦੇ ਹੋਏ ਦੱਸੀ ਕਲਯੁਗੀ ਪਿਓ ਦੀ ਕਰਤੂਤ, ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਘਰ ਪਰਤੀ ਮਾਂ ਨੂੰ ਧੀ ਨੇ ਰੋਂਦੇ ਹੋਏ ਦੱਸੀ ਕਲਯੁਗੀ ਪਿਓ ਦੀ ਕਰਤੂਤ, ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਵੀਓਪੀ ਬਿਊਰੋ, ਗੁਰਦਾਸਪੁਰ-ਬਾਹਰ ਗਈ ਮਾਂ ਜਦੋਂ ਘਰ ਪਰਤੀ ਤਾਂ ਧੀ ਨੇ ਰੋਂਦੇ ਹੋਏ ਕਲਯੁਗੀ ਪਿਓ ਦੀ ਕਰਤੂਤ ਬਾਰੇ ਦੱਸਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਂ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ। ਹੁਣ ਪੁਲਿਸ ਪਿਓ ਦੀ ਭਾਲ ਵਿਚ ਜੁਟ ਗਈ ਹੈ।

ਦਰਅਸਲ, ਧੀ ਨੇ ਰੋਂਦੇ ਹੋਏ ਮਾਂ ਨੂੰ ਕਲਯੁਗੀ ਪਿਉ ਵੱਲੋਂ ਉਸ ਨਾਲ ਮੂੰਹ ਕਾਲਾ ਕਰਨ ਦੀ ਗੱਲ ਦੱਸੀ। ਮਾਮਲਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਅਧੀਨ ਆਉਂਦੇ ਇਕ ਪਿੰਡ ਦਾ ਹੈ। ਪੁਲਿਸ ਵੱਲੋਂ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਪਿਓ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦਾ ਵਿਆਹ ਇੱਥੋਂ ਦੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ 13 ਸਾਲ ਪਹਿਲਾਂ ਹੋਇਆ ਸੀ, ਉਨ੍ਹਾਂ ਦੀਆਂ ਦੋ ਧੀਆਂ ਹਨ। ਮੁਲਜ਼ਮ ਪਿਓ ਸ਼ਰਾਬ ਪੀਣ ਦਾ ਆਦੀ ਹੈ। ਬੀਤੀ 21 ਮਾਰਚ ਨੂੰ ਉਹ ਆਪਣੇ ਪੇਕੇ ਘਰ ਆਪਣੇ ਭਤੀਜੇ ਦੀ ਮਰਗ ਉਤੇ ਗਈ ਹੋਈ ਸੀ। 24 ਮਾਰਚ ਨੂੰ ਜਦ ਉਹ ਘਰ ਵਾਪਸ ਆਈ ਤਾਂ ਉਸ ਦੀ ਲੜਕੀ ਜਿਸ ਦੀ ਉਮਰ 11 ਸਾਲ ਹੈ, ਨੇ ਉਸ ਨੂੰ ਰੋਂਦੇ ਹੋਏ ਦੱਸਿਆ ਕਿ ਅੱਜ ਸਵੇਰੇ ਉਸ ਦੇ ਪਿਤਾ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ।

ਮਾਮਲੇ ਦੀ ਤਫਤੀਸ਼ ਅਫਸਰ ਮੁਲਜ਼ਮ ਸਬ ਇੰਸਪੈਕਟਰ ਰੁਪਿੰਦਰ ਕੌਰ ਕਰ ਰਹੇ ਹਨ। ਮੁਲਜ਼ਮ ਪਿਤਾ ਖਿਲਾਫ ਬਹਿਰਾਮਪੁਰ ਥਾਣੇ ਵਿਚ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!