ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ, ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਰੱਖਿਆ ਨੀਂਹ ਪੱਥਰ (ਵੇਖੋ ਵੀਡੀਓ)
ਵੀਓਪੀ ਬਿਊਰੋ, ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਨਿਚਰਵਾਰ ਨੂੰ ਜਲੰਧਰ ਵਿਖੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ ਰਾਘਵ ਚੱਢਾ ਵੀ ਮੌਜੂਦ ਹਨ। ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਤੇ 25 ਕਰੋੜ ਦੀ ਪਹਿਲੀ ਕਿਸ਼ਤ ਦਾ ਚੈਕ ਵੀ ਸੌਂਪਿਆ।
ਪਹਿਲਾਂ ਪੈਸੇ ਦੇਵਾਂਗੇ, ਫਿਰ ਫੋਟੋ ਖਿਚਵਾਵਾਂਗੇ : ਮਾਨ
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ, ਸਿਹਤ ਤੇ ਰੁਜ਼ਗਾਰ ਦੇਣਾ ਸਾਡੀ ਸਰਕਾਰ ਦੀ ਤਰਜੀਹ ਹੈ। ਚੰਗੀ ਸਿੱਖਿਆ ਨਾਲ ਬੱਚਿਆਂ ਦਾ ਭਵਿੱਖ ਉਜਵਲ ਹੋਵੇਗਾ। ਉਨ੍ਹਾਂ ਕਿਹਾ ਕਿ 25 ਕਰੋੜ ਰੁਪਏ ਦਾ ਚੈੱਕ ਤਾਂ ਇਕ ਫਾਰਮੈਲਟੀ ਹੈ। ਉਨ੍ਹਾਂ ਕਿਹਾ ਕਿ ਚੈਕ ਦੇ ਕੇ ਸਿਰਫ ਫੋਟੋ ਖਿਚਵਾਉਣ ਨਹੀਂ ਆਏ, ਪਹਿਲਾਂ ਪੈਸੇ ਦੇਵਾਂਗੇ ਫਿਰ ਫੋਟੋ ਖਿਚਵਾਵਾਂਗੇ।
ਪਿਛਲੀਆਂ ਸਰਕਾਰਾਂ ਉਤੇ ਵਿੰਨ੍ਹੇ ਨਿਸ਼ਾਨੇ
ਪਿਛਲੀਆਂ ਸਰਕਾਰ ਉਤੇ ਨਿਸ਼ਾਨਾ ਵਿੰਨ੍ਹਦਿਆਂ ਮਾਨ ਨੇ ਕਿਹਾ ਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਲੁਟਿਆ ਹੈ। ਗਰੀਬ ਬੱਚਿਆਂ ਦੀ ਸਕਾਰਲਸ਼ਿਪ ਦਾ ਪੈਸਾ ਖਾ ਲਿਆ ਗਿਆ। ਨੀਲੇ ਕਾਰਡਾਂ ਦੇ ਨਾਲ ਮੁਸ਼ਕਲਾਂ ਦੂਰ ਨਹੀਂ ਹੋ ਸਕਦੀਆਂ। ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਸਾਡੀ ਸਰਕਾਰ ਕਰੇਗੀ।
ਸੱਚਖੰਡ ਡੇਰਾ ਬੱਲਾਂ ਵਿਖੇ 'ਗੁਰੂ ਰਵਿਦਾਸ ਬਾਣੀ ਅਧਿਅਨ ਸੈਂਟਰ' ਦੇ ਨੀਂਹ ਪੱਥਰ ਸਮਾਗਮ ਮੌਕੇ ਕੌਮੀ ਕਨਵੀਨਰ #ArvindKejriwal ਜੀ ਤੇ CM #BhagwantMann ਜੀ Live https://t.co/vdwD9eZBzP
— AAP Punjab (@AAPPunjab) March 25, 2023