ਪੰਜਾਬ ਵਿਚ ਵਾਹਨ ਚਾਲਕਾਂ ਦੀ ਜੇਬ ਉਤੇ ਵਧੇਗਾ ਬੋਝ, ਟੋਲ ਟੈਕਸ ਵਿਚ ਹੋਇਆ ਵਾਧਾ, ਜਾਣੋ ਕਿੰਨਾ ਵਧਿਆ ਟੋਲ

ਪੰਜਾਬ ਵਿਚ ਵਾਹਨ ਚਾਲਕਾਂ ਦੀ ਜੇਬ ਉਤੇ ਵਧੇਗਾ ਬੋਝ, ਟੋਲ ਟੈਕਸ ਵਿਚ ਹੋਇਆ ਵਾਧਾ, ਜਾਣੋ ਕਿੰਨਾ ਵਧਿਆ ਟੋਲ


ਵੀਓਪੀ ਬਿਊਰੋ, ਚੰਡੀਗੜ੍ਹ- ਇਕ ਅਪ੍ਰੈਲ ਤੋਂ ਬਾਅਦ ਪੰਜਾਬ ਵਿਚ ਵਾਹਨ ਚਲਾਉਣ ਵਾਲਿਆਂ ਦੀ ਜੇਬ ਉਤੇ ਭਾਰ ਹੋਰ ਵਧਣ ਵਾਲਾ ਹੈ। ਕਾਰਾਂ ਜਾਂ ਹੋਰ ਚਾਰ ਪਹੀਆ ਵਾਹਨ ਨੈਸ਼ਨਲ ਹਾਈਵੇ ਉਤੇ ਲਿਜਾਣ ਵਾਲਿਆਂ ਦਾ ਖਰਚਾ ਵਧਣ ਵਾਲਾ ਹੈ। ਕਿਉਂਕਿ ਪੰਜਾਬ ਵਿਚ ਨੈਸ਼ਨਲ ਹਾਈਵੇ ਉਤੇ ਹੁਣ ਇਕ ਅਪ੍ਰੈਲ ਤੋਂ ਟੋਲ ਪਲਾਜ਼ਾ ਉਤੇ ਵਾਹਨ ਚਾਲਕਾਂ ਨੂੰ ਵਧੀ ਹੋਈ ਦਰ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਟੈਕਸ ਵਿਚ 5 ਤੋਂ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਦਰਾਂ 31 ਮਾਰਚ 12 ਵਜੇ ਦੇ ਬਾਅਦ ਲਾਗੂ ਹੋ ਜਾਣਗੀਆਂ। ਹੇਠਾਂ ਪੜ੍ਹੋ ਕਿੰਨਾ ਵਧਿਆ ਟੈਕਸ…


ਜਾਣਕਾਰੀ ਮੁਤਾਬਕ ਪੰਜਾਬ ਵਿਚ ਨੈਸ਼ਨਲ ਹਾਈਵੇ ਉਤੇ ਬਣੇ ਟੋਲ ਬੂਥਾਂ ਉਤੇ ਜਿਥੇ ਪਹਿਲਾਂ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਸੀ, ਹੁਣ 105 ਰੁਪਏ ਹੋ ਜਾਵੇਗਾ। ਵੱਡੇ ਵਾਹਨ 210 ਦੀ ਜਗ੍ਹਾ 220 ਰੁਪਏ ਦਾ ਟੋਲ ਦੇਣਗੇ।

ਲੁਧਿਆਣਾ-ਜਗਰਾਓਂ ਮਾਰਗ ਉਤੇ ਚੌਕੀਦਾਰ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਮਾਰਗ ਉਤੇ 5, ਬਠਿੰਡਾ-ਅੰਮ੍ਰਿਤਸਰ ਮਾਰਗ ਉਤੇ 3, ਬਠਿੰਡਾ-ਮਲੋਟ ਮਾਰਗ ਉਤੇ 1 ਟੋਲ ਪਲਾਜ਼ਾ ਸਣੇ ਹੋਰਨਾਂ ਉਤੇ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।

error: Content is protected !!