ਚਚੇਰੇ ਭਰਾ ਦਾ ਕਾਰਾ, ਆਪਣੇ ਮੰਦਬੁੱਧੀ ਬੱਚੇ ਨੂੰ ਸਹੀ ਕਰਨ ਲਈ ਦੇ ਦਿੱਤੀ 10 ਸਾਲਾ ਬੱਚੇ ਦੀ ਬਲੀ

ਚਚੇਰੇ ਭਰਾ ਦਾ ਕਾਰਾ, ਆਪਣੇ ਮੰਦਬੁੱਧੀ ਬੱਚੇ ਨੂੰ ਸਹੀ ਕਰਨ ਲਈ ਦੇ ਦਿੱਤੀ 10 ਸਾਲਾ ਬੱਚੇ ਦੀ ਬਲੀ

 

ਬਹਿਰਾਇਚ (ਵੀਓਪੀ ਬਿਊਰੋ): ਉੱਤਰ ਪ੍ਰਦੇਸ਼ ਵਿੱਚ ਬਹਿਰਾਇਚ ਜ਼ਿਲ੍ਹੇ ਦੇ ਪਰਸਾ ਪਿੰਡ ਵਿੱਚ ਇੱਕ ਤਾਂਤਰਿਕ ਦੀ ਸਲਾਹ ਉੱਤੇ ਮਨੁੱਖੀ ਬਲੀ ਲਈ 10 ਸਾਲ ਦੇ ਬੱਚੇ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਨੌਜਵਾਨ ਦੀ ਲਾਸ਼ ਖੇਤ ‘ਚ ਦੱਬੀ ਹੋਈ ਮਿਲੀ। ਪੁਲਿਸ ਅਨੁਸਾਰ ਕ੍ਰਿਸ਼ਨਾ ਵਰਮਾ ਦਾ ਪੁੱਤਰ ਵਿਵੇਕ ਪਿਛਲੇ ਹਫ਼ਤੇ ਲਾਪਤਾ ਹੋ ਗਿਆ ਸੀ। ਬਾਅਦ ‘ਚ ਬੱਚੇ ਦੀ ਗਲਾ ਵੱਢੀ ਹੋਈ ਲਾਸ਼ ਖੇਤ ‘ਚੋਂ ਮਿਲੀ। ਪੁਲਿਸ ਨੇ ਦਾਅਵਾ ਕੀਤਾ ਕਿ ਮ੍ਰਿਤਕ ਬੱਚੇ ਦੇ ਚਚੇਰੇ ਭਰਾ ਅਨੂਪ ਨੇ ਆਪਣੇ ਢਾਈ ਸਾਲ ਦੇ ਦਿਮਾਗੀ ਤੌਰ ‘ਤੇ ਕਮਜ਼ੋਰ ਬੇਟੇ ਨੂੰ ਬਚਾਉਣ ਲਈ ਲੜਕੇ ਦੀ ਬਲੀ ਦਿੱਤੀ।

ਜਦੋਂ ਇਲਾਜ ਦੇ ਸਕਾਰਾਤਮਕ ਨਤੀਜੇ ਨਹੀਂ ਆਏ ਤਾਂ ਅਨੂਪ ਨੇ ਆਪਣੇ ਪਿੰਡ ਦੇ ਨੇੜੇ ਇੱਕ ਤਾਂਤਰਿਕ ਕੋਲ ਪਹੁੰਚ ਕੀਤੀ। ਤਾਂਤਰਿਕ ਨੇ ਅਨੂਪ ਨੂੰ ਮਨੁੱਖੀ ਬਲੀ ਦੇਣ ਲਈ ਉਕਸਾਇਆ, ਜਿਸ ਤੋਂ ਬਾਅਦ ਉਸ ਨੇ ਇਕ ਹੋਰ ਰਿਸ਼ਤੇਦਾਰ ਨਾਲ ਮਿਲ ਕੇ ਬੱਚੇ ਦਾ ਕਤਲ ਕਰ ਦਿੱਤਾ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਰਿਸ਼ਤੇਦਾਰ ਅਤੇ ਤਾਂਤਰਿਕ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!