ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਲਈ ਮਾਨ ਸਰਕਾਰ ਨੇ ਲਾਂਚ ਕੀਤਾ ਚੈਟਬੋਟ (ਵੇਖੋ ਵੀਡੀਓ)

ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਲਈ ਮਾਨ ਸਰਕਾਰ ਨੇ ਲਾਂਚ ਕੀਤਾ ਚੈਟਬੋਟ (ਵੇਖੋ ਵੀਡੀਓ)

ਵੀਓਪੀ ਬਿਊਰੋ, ਮੋਹਾਲੀ-ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਾਨ ਸਰਕਾਰ ਵੱਲੋਂ ਚੈਟਬੋਟ ਲਾਂਚ ਕੀਤਾ ਗਿਆ ਹੈ। ਇਹ ਐਪ ਮੋਹਾਲੀ ਵਿਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਲਾਂਚ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੱਚਿਆਂ ਦੀ ਗੁੰਮਸ਼ੁਦਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਗੁੰਮ ਹੁੰਦੇ ਬੱਚਿਆਂ ਤੇ ਵਿਅਕਤੀਆਂ ਦੀ ਭਾਲ ਲਈ ਇਹ ਐਪ ਮਦਦ ਕਰੇਗੀ। ਇਸ ਤੋਂ ਇਲਾਵਾ ਸੰਸਦ ਮੈਂਬਰ ਰਹਿੰਦੇ ਹੋਏ ਉਨ੍ਹਾਂ ਕੋਲ 90% ਘਰੇਲੂ ਝਗੜਿਆਂ ਦੇ ਕੇਸ ਆਉਂਦੇ ਸੀ। ਬਹੁਤ ਸਾਰੇ ਮਸਲੇ ਬੈਠ ਕੇ ਨਿਬੇੜੇ ਜਾ ਸਕਦੇ ਹੁੰਦੇ ਹਨ। ਇਸ ਲਈ COUNSELLING ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਤੇ ਵ੍ਹਟਸਐਪ ਨੰਬਰ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਡਿਜੀਟਲ ਜ਼ਮਾਨੇ ਦੇ ਨਾਲ ਪੁਲਿਸ ਨੂੰ ਵੀ ਡਿਜੀਟਲ ਹੋਣਾ ਚਾਹੀਦਾ ਹੈ। ਪੰਜਾਬ ਪੁਲਿਸ ਦੀ ਡਿਜੀਟਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਦੀ ਮੈਂ ਸ਼ਲਾਘਾ ਕਰਦਾ ਹਾਂ। ਚੈਟਬੋਟ ਤੇ ਹੈਲਪਲਾਈਨ ਨੰਬਰ ਰਾਹੀਂ ਬਹੁਤ ਸਾਰੀਆਂ ਡਿਜੀਟਲ ਸ਼ਿਕਾਇਤਾਂ ਮਿਲਣਗੀਆਂ, ਜਿਸ ਨਾਲ ਕੰਮ ਸੌਖਾ ਹੋ ਜਾਵੇਗਾ। ਔਰਤਾਂ ਅਕਸਰ ਥਾਣੇ ਜਾਣ ਤੋਂ ਡਰਦੀਆਂ ਹਨ, ਇਸ ਲਈ ਮਹਿਲਾ ਪੁਲਿਸ ਥਾਣਿਆਂ ਦੀ ਸਥਾਪਨਾ ਕੀਤੀ ਗਈ ਹੈ। ਹੁਣ ਔਰਤਾਂ ਡਿਜੀਟਲੀ ਵੀ ਸ਼ਿਕਾਇਤ ਦੇ ਸਕਣਗੀਆਂ।

ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਰਹਿੰਦੇ ਮੈਂ ਆਪਣੇ ਲੋਕ ਸਭਾ ਹਲਕੇ ਨੂੰ CCTV ਕੈਮਰਿਆਂ ਨਾਲ ਲੈਸ ਕਰ ਦਿੱਤਾ ਸੀ। ਡਿਜੀਟਲ ਹੋਣ ਦੇ ਨਾਲ ਪੁਲਿਸ ਦਾ ਕੰਮ ਘਟ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜੋ ਐਪ ਲਾਂਚ ਕੀਤਾ ਗਿਆ ਹੈ, ਇਸ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ‘ਚ ਪੁਲਿਸ ਨੂੰ ਮਦਦ ਮਿਲੇਗੀ। ਸ਼ਿਕਾਇਤ ਮਿਲਣ ਉਪਰੰਤ ਉਸ ‘ਤੇ ਤੁਰੰਤ ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ।


ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ 10 ਮਹਿਲਾ ਥਾਣਿਆਂ ਦੀ ਗਿਣਤੀ ਨੂੰ ਹੋਰ ਵਧਾਵਾਂਗੇ। ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ 5 ਜ਼ਿਲ੍ਹਿਆਂ ਦੀਆਂ SSP ਮਹਿਲਾਵਾਂ ਹਨ ਸਾਡੀ ਇੱਛਾ ਹੈ ਕਿ ਸਾਡੀਆਂ ਧੀਆਂ ਉੱਚੀਆਂ ਉਡਾਰੀਆਂ ਮਾਰਨ ਤੇ ਵੱਡੇ ਅਹੁਦਿਆਂ ਤੱਕ ਪਹੁੰਚਣ। ਸਾਨੂੰ ਮੁੰਡਿਆਂ ਤੇ ਕੁੜੀਆਂ ‘ਚ ਫ਼ਰਕ ਨਹੀਂ ਰੱਖਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਨਵੀਂ ਟੈਕਨੋਲੋਜੀ ਦੇ ਨਾਲ ਅਸੀਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਚਾਅ ਸਕਾਂਗੇ।

ਮਾਨ ਨੇ ਕਿਹਾ ਕਿ ਨੌਜਵਾਨ ਸਾਡੀ ਨੀਂਹ ਹਨ। ਅਸੀਂ ਇਨ੍ਹਾਂ ਨੂੰ ਮਜ਼ਬੂਤ ਬਣਾਵਾਂਗ। ਜੇ ਅਸੀਂ ਨੀਂਹ ਮਜ਼ਬੂਤ ਰੱਖਾਂਗੇ ਤਾਂ ਇਨ੍ਹਾਂ ਨੇ ਕੌਮ ਆਪਣੇ-ਆਪ ਸਿਰਜ ਲੈਣੀ ਹੈ।

 

error: Content is protected !!