ਜਲੰਧਰ ਵਿਖੇ ਕਿੰਨਰਾਂ ਤੇ ਪੁਲਿਸ ਵਿਚਾਲੇ ਪੈ ਗਿਆ ਪੰਗਾ, ਗੱਲ ਹੱਥੋਪਾਈ ਤਕ ਪੁੱਜੀ

ਜਲੰਧਰ ਵਿਖੇ ਕਿੰਨਰਾਂ ਤੇ ਪੁਲਿਸ ਵਿਚਾਲੇ ਪੈ ਗਿਆ ਪੰਗਾ, ਗੱਲ ਹੱਥੋਪਾਈ ਤਕ ਪੁੱਜੀ


ਵੀਓਪੀ ਬਿਊਰੋ, ਜਲੰਧਰ-ਜਲੰਧਰ ਵਿਚ ਪੁਲਿਸ ਤੇ ਕਿੰਨਰਾਂ ਵਿਚਾਲੇ ਅਜਿਹਾ ਪੰਗਾ ਪੈ ਗਿਆ ਕਿ ਗੱਲ ਹੱਥੋਪਾਈ ਤਕ ਆ ਪਹੁੰਚੀ। ਇਸ ਦੌਰਾਨ ਕਿੰਨਰਾਂ ਵੱਲੋਂ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕਰਨ ਦੀ ਵੀਡੀਓ ਸਾਥੀ ਕਰਮਚਾਰੀਆਂ ਵੱਲੋਂ ਬਣਾ ਲਈ ਗਈ। ਇਸ ਵੀਡੀਓ ਨੂੰ ਆਧਾਰ ਬਣਾ ਕੇ ਪੁਲਿਸ ਵੱਲੋਂ ਹੱਥੋਪਾਈ ਕਰਨ ਵਾਲੇ ਕਿੰਨਰਾਂ ਖਿ਼ਲਾਫ਼ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


ਦੱਸਦੇਈਏ ਕਿ ਘਟਨਾ ਸੋਮਵਾਰ ਦੀ ਹੈ। ਜਦੋਂ ਦੁਪਹਿਰ ਸਮੇਂ ਬੀਐੱਮਸੀ ਚੌਕ ਵਿਚ ਟ੍ਰੈਫਿਕ ਲਾਈਟ ‘ਤੇ ਖੜ੍ਹੀਆਂ ਗੱਡੀਆਂ ਦੇ ਚਾਲਕਾਂ ਕੋਲੋਂ ਕਿੰਨਰ ਭੀਖ ਮੰਗ ਰਹੇ ਸਨ। ਉਦੋਂ ਚੌਕ ਵਿਚ ਡਿਊਟੀ ‘ਤੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਥਾਣੇਦਾਰ ਕਰਨਜੀਤ ਸਿੰਘ ਨੇ ਉਨ੍ਹਾਂ ਨੂੰ ਭੀਖ ਮੰਗਣ ਤੋਂ ਰੋਕਿਆ ਤਾਂ ਉਹ ਥਾਣੇਦਾਰ ਨਾਲ ਗਾਲੀ ਗਲੋਚ ਕਰਨ ਲੱਗ ਪਏ। ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿੰਨਰ ਹੱਥੋ ਪਾਈ ‘ਤੇ ਉੱਤਰ ਆਏ। ਮੁਲਾਜ਼ਮ ਨਾਲ ਵਿਵਾਦ ਹੁੰਦਾ ਦੇਖ ਜਦ ਉਸ ਦੇ ਸਾਥੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਕਿੰਨਰ ਮੌਕੇ ਤੋਂ ਖਿਸਕ ਗਏ। ਥਾਣੇਦਾਰ ਵੱਲੋਂ ਘਟਨਾ ਦੀ ਸੂਚਨਾ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।


ਇਸ ਬਾਰੇ ਏਡੀਸੀਪੀ ਟ੍ਰੈਫਿਕ ਕੰਵਲਜੀਤ ਸਿੰਘ ਚਾਹਲ ਨੇ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਵਾਲੇ ਭਿਖਾਰੀਆਂ ਅਤੇ ਕਿੰਨਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਪੁਲਿਸ ਕਈ ਵਾਰ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ ਪਰ ਫਿਰ ਵੀ ਇਹ ਵਾਪਸ ਆ ਜਾਂਦੇ ਹਨ। ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

error: Content is protected !!