ਜਥੇਦਾਰ ਸਾਹਿਬ ਦੇ ਅਲਟੀਮੇਟਮ ਤੋਂ ਬਾਅਦ ਭਗਵੰਤ ਮਾਨ ਦਾ ਤਿਖਾ ਸ਼ਬਦੀ ਹਮਲਾ, ਬਾਦਲ ਪਰਿਵਾਰ ਦਾ ਪੱਖ ਪੂਰਨ ਦੇ ਲਾਏ ਦੋਸ਼
ਵਿਓਪੀ ਬਿਊਰੋ – ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਵਿਰੁਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਨੂੰ ਦਿਤੇ ਅਲਟੀਮੇਟਮ ਦੇ ਮਾਮਲੇ ਵਿਚ ਤਿਖਾ ਸ਼ਬਦੀ ਹਮਲਾ ਬੋਲਿਆ þ। ਉਨ੍ਹ ਨੇ ਜਥੇਦਾਰ ਸਾਹਿਬ ਉਤੇ ਬਾਦਲ ਪਰਿਵਾਰ ਦਾ ਪਖ ਪੂਰਨ ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ।ਇਸ ਦੇ ਨਾਲ ਹੀ ਉਨ੍ਹਾਂ ਨੇ ਬੇਅਦਬੀਆਂ ਤੇ ਗਾਇਬ ਹ¯ਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ਵਿਚ ਵੀ ਉਨ੍ਹਾਂ ਨੂੰ ਲਪੇਟਿਆ ਹੈ।