Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
29
ਨਹੀਂ ਸੀ ਲਾਇਸੈਂਸ ਤੇ ਹੈਲਮੇਟ, ਨਾਕਾ ਵੇਖ ਭੱਜਾ ਤਾਂ ਏਐਸਆਈ ਨੇ ਮਾਰ’ਤੀ ਗੋਲ਼ੀ, ਰੀੜ੍ਹ ਦੀ ਹੱਡੀ ਵਿਚ ਫਸੀ,
Latest News
National
ਨਹੀਂ ਸੀ ਲਾਇਸੈਂਸ ਤੇ ਹੈਲਮੇਟ, ਨਾਕਾ ਵੇਖ ਭੱਜਾ ਤਾਂ ਏਐਸਆਈ ਨੇ ਮਾਰ’ਤੀ ਗੋਲ਼ੀ, ਰੀੜ੍ਹ ਦੀ ਹੱਡੀ ਵਿਚ ਫਸੀ,
March 29, 2023
Voice of Punjab
ਨਹੀਂ ਸੀ ਲਾਇਸੈਂਸ ਤੇ ਹੈਲਮੇਟ, ਨਾਕਾ ਵੇਖ ਭੱਜਾ ਤਾਂ ਏਐਸਆਈ ਨੇ ਮਾਰ’ਤੀ ਗੋਲ਼ੀ, ਰੀੜ੍ਹ ਦੀ ਹੱਡੀ ਵਿਚ ਫਸੀ,
ਵੀਓਪੀ ਬਿਊਰੋ, ਨੈਸ਼ਨਲ- ਚੈਕਿੰਗ ਦੌਰਾਨ ਪੁਲਿਸ ਵੱਲੋਂ ਰੋਕਣ ਉਤੇ ਬਿਨਾਂ ਹੈਲਮੇਟ ਪਾਏ ਮੋਟਰਸਾਈਕਲ ਚਲਾਉਂਦੇ ਨੌਜਵਾਨ ਨੂੰ ਭਜਣਾ ਮਹਿੰਗਾ ਪੈ ਗਿਆ। ਨਾਕੇ ਉਤੇ ਮੌਜੂਦ ਇਕ ਏਐਸਆਈ ਨੇ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਪਿੱਛੋਂ ਗੋਲ਼ੀ ਮਾਰ ਦਿੱਤੀ। ਜ਼ਖ਼ਮੀ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ, ਪੁਲਿਸ ਨੇ ਉਕਤ ਏਐਸਆਈ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਮਲਾ ਜਹਾਨਾਬਾਦ ਦਾ ਹੈ, ਜਦਕਿ ਪੀੜਤ ਨੌਜਵਾਨ ਸੁਧੀਰ ਨਾਲੰਦਾ ਜ਼ਿਲ੍ਹੇ ਦੇ ਪਿੰਡ ਕੋਰਥੂ ਦਾ ਰਹਿਣ ਵਾਲਾ ਹੈ। ਪਿਤਾ ਰਵਿੰਦਰ ਯਾਦਵ ਨੇ ਦੱਸਿਆ ਕਿ ਉਹ ਬੀਏ ਸੈਕੰਡ ਈਅਰ ਦਾ ਵਿਦਿਆਰਥੀ ਹੈ ਅਤੇ ਪਿਛਲੇ ਸਾਲ ਹੀ ਉਸ ਦਾ ਵਿਆਹ ਹੋਇਆ ਸੀ। ਉਹ ਇਕਲੌਤਾ ਪੁੱਤਰ ਹੈ। ਉਸ ਦੀਆਂ ਤਿੰਨ ਭੈਣਾਂ ਹਨ। ਗੋਲੀ ਮਾਰਨ ਵਾਲੇ ਏਐਸਆਈ ਦਾ ਨਾਂ ਮੁਮਤਾਜ਼ ਅਹਿਮਦ ਹੈ। ਹਾਲਾਂਕਿ ਪਿਤਾ ਨੇ ਪਹਿਲਾਂ ਐੱਸਐੱਚਓ ਚੰਦਰਹਾਸ ਕੁਮਾਰ ਉਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਸੀ।
ਪਿਤਾ ਨੇ ਕਿਹਾ ਕਿ ਚੰਦਰਹਾਸ ਕੁਮਾਰ ਪਿੰਡ ਅਨੰਤਪੁਰ ਨੇੜੇ ਵਾਹਨਾਂ ਦੀ ਜਾਂਚ ਕਰ ਰਿਹਾ ਸੀ। ਇਸੇ ਦੌਰਾਨ ਉਸ ਦਾ ਪੁੱਤਰ ਸੁਧੀਰ ਉਥੋਂ ਬਾਈਕ ਉਤੇ ਜਾ ਰਿਹਾ ਸੀ। ਹੈਲਮੇਟ ਅਤੇ ਡਰਾਈਵਿੰਗ ਲਾਇਸੈਂਸ ਨਾ ਹੋਣ ਕਾਰਨ ਉਹ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ। ਸੁਧੀਰ ਨੂੰ ਭੱਜਦਾ ਦੇਖ ਕੇ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਜਦੋਂ ਉਹ ਨਾ ਰੁਕਿਆ ਤਾਂ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਛਾਤੀ ਵਿੱਚ ਲੱਗੀ ਅਤੇ ਰੀੜ੍ਹ ਦੀ ਹੱਡੀ ਵਿੱਚ ਫਸ ਗਈ।
ਗੋਲੀ ਲੱਗਣ ਤੋਂ ਬਾਅਦ ਵੀ ਸੁਧੀਰ ਨਹੀਂ ਰੁਕਿਆ। ਉਹ ਕਰੀਬ 2 ਕਿਲੋਮੀਟਰ ਤਕ ਬਾਈਕ ‘ਤੇ ਗਿਆ ਅਤੇ ਆਪਣੇ ਪਿੰਡ ਨੇੜੇ ਡਿੱਗ ਪਿਆ। ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਡਾਕਟਰ ਰਜਨੀਸ਼ ਅਨੁਸਾਰ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੋਲੀ ਚਲਾਈ ਗਈ ਹੈ। ਨੌਜਵਾਨਾਂ ਲਈ 72 ਘੰਟੇ ਨਾਜ਼ੁਕ ਹਨ। ਇੱਥੇ ਜਹਾਨਾਬਾਦ ਦੇ ਐਸਪੀ ਦੀਪਕ ਰੰਜਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਗੋਲੀ ਚਲਾਉਣ ਵਾਲੇ ਏਐਸਆਈ ਮੁਮਤਾਜ਼ ਅਹਿਮਦ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਐਸਪੀ ਦੀਪਕ ਰੰਜਨ ਨੇ ਪੂਰੀ ਚੈਕਿੰਗ ਟੀਮ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਟੀਮ ਵਿੱਚ ਓਪੀ ਪ੍ਰਧਾਨ, ਏਐਸਆਈ ਭੀਮ ਕੁਮਾਰ, ਕਾਂਸਟੇਬਲ ਵਿਨੈ ਕੁਮਾਰ ਅਤੇ ਕਾਂਸਟੇਬਲ ਕੁਮਾਰ ਮਹੇਸ਼ ਸ਼ਾਮਲ ਹਨ।
Post navigation
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਅਗਲੇ ਚਾਰ ਦਿਨ ਪਵੇਗਾ ਮੀਂਹ, ਅੰਨਦਾਤਾ ਮੁੜ ਚਿੰਤਾ ਵਿਚ
ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਉਤੇ ਜਾਰੀ ਕੀਤੀ ਵੀਡੀਓ, 18 ਮਾਰਚ ਨੂੰ ਕੀ-ਕੀ ਵਾਪਰਿਆ ਬਾਰੇ ਕੀਤੇ ਖੁਲਾਸੇ, ਜਥੇਦਾਰ ਸਾਹਿਬ ਨੂੰ ਕੀਤੀ ਅਪੀਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us