‘ਖੁਦ ਕਮਾਨੀ ਆਂ, ਆਪਣੇ ਫ਼ੈਸਲੇ ਲੈ ਸਕਦੀ ਆਂ’, ਧੀ ਦੇ ਇਹ ਬੋਲ ਸੁਣ ਪਿਤਾ ਆ ਗਿਆ ਤੈਸ਼ ਵਿਚ, ਕਰ ਦਿੱਤਾ ਇਹ ਕਾਰਾ, ਘਰ ਵਿਚ ਵਿਛ ਗਏ ਸਥਰ

‘ਖੁਦ ਕਮਾਨੀ ਆਂ, ਆਪਣੇ ਫ਼ੈਸਲੇ ਲੈ ਸਕਦੀ ਆਂ’, ਧੀ ਦੇ ਇਹ ਬੋਲ ਸੁਣ ਪਿਤਾ ਆ ਗਿਆ ਤੈਸ਼ ਵਿਚ, ਕਰ ਦਿੱਤਾ ਇਹ ਕਾਰਾ, ਘਰ ਵਿਚ ਵਿਛ ਗਏ ਸਥਰ


ਵੀਓਪੀ ਬਿਊਰੋ, ਯੂਪੀ- ‘ਮੈਂ ਪੜੀ ਲਿਖੀ ਆਂ, ਖੁਦ ਕਮਾਨੀ ਆਂ, ਆਪਣੇ ਫੈਸਲੇ ਵੀ ਖੁਦ ਲੈ ਸਕਦੀ ਆਂ।’ ਧੀ ਦੇ ਮੂੰਹ ਇਹ ਬੋਲ ਸੁਣ ਕੇ ਪਿਤਾ ਦਾ ਗੁੱਸਾ ਸਤਵੇਂ ਅਸਮਾਨੀਂ ਚੜ੍ਹ ਗਿਆ। ਫਿਰ ਉਸ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਘਰ ਵਿਚ ਸਥਰ ਵਿਛ ਗਏ।
ਮਾਮਲਾ ਉਤਰ ਪ੍ਰਦੇਸ਼ ਦੇ ਜਨਪਦ ਕਾਸਗੰਜ ਦਾ ਹੈ। ਇਥੋਂ ਦੇ ਰਹਿਣ ਵਾਲੇ ਨਰਿੰਦਰ ਯਾਦਵ ਨੇ ਆਪਣੀ ਧੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਇੰਨਾਂ ਹੀ ਨਹੀਂ, ਉਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ।


ਜਾਣਕਾਰੀ ਅਨੁਸਾਰ ਜੂਹੀ ਦੇ ਵਿਆਹ ਦੀ ਗੱਲ ਚੱਲ ਰਹੀ ਸੀ, ਜੋ ਉਸ ਨੂੰ ਮਨਜ਼ੂਰ ਨਹੀਂ ਸੀ। ਉਹ ਆਪਣੇ ਪਸੰਦ ਦੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਗੱਲ ਨੂੰ ਲੈ ਕੇ ਪਿਤਾ ਤੇ ਜੂਹੀ ਵਿਚ ਬਹਿਸਬਾਜ਼ੀ ਹੋ ਗਈ। ਇਸ ਦੌਰਾਨ ਜੂਹੀ ਨੇ ਪਿਤਾ ਨੂੰ ਕਹਿ ਦਿੱਤਾ ਕਿ ਮੈਂ ਪੜੀ ਲਿਖੀ ਹਾਂ, ਸਰਕਾਰੀ ਅਧਿਆਪਕਾ ਹਾਂ, ਆਪਣੇ ਪੈਰਾਂ ਉਤੇ ਖੜੀ ਹਾਂ ਤਾਂ ਵਿਆਹ ਵੀ ਖੁਦ ਕਿਉਂ ਨਹੀਂ ਕਰਵਾ ਸਕਦੀ। ਇਹ ਗੱਲਾਂ ਸੁਣ ਗੁੱਸੇ ਵਿਚ ਆਏ ਪਿਤਾ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਆਪ ਵੀ ਖੁਦਕੁਸ਼ੀ ਕਰ ਲਈ।

ਜੂਹੀ ਦੀ ਮਾਂ ਦਾ ਕਹਿਣਾ ਹੈ ਕਿ ਜੂਹੀ ਤੇ ਉਸ ਦੇ ਪਿਤਾ ਵਿਚਾਲੇ ਹੱਥੋਪਾਈ ਹੋਈ ਸੀ, ਜੋ ਪਿਤਾ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਇਹ ਘਟਨਾ ਵਾਪਰ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!