ਹੁਣ ਹੁਸ਼ਿਆਰਪੁਰ ‘ਚ ਪੈ ਗਿਆ ਅੰਮ੍ਰਿਤਪਾਲ ਦਾ ਰੌਲਾ, ਅਖੇ ਕਿਸੇ ਚੈਨਲ ਨੂੰ ਦੇਣ ਆ ਰਿਹਾ ਸੀ ਇੰਟਰਵਿਊ, ਪੁਲਿਸ ਨੇ ਲਾ’ਤੀ ਪੂਰੀ ਫੌਜ ਪਰ ਹੱਥ ਫਿਰ ਖਾਲੀ ਦੇ ਖਾਲੀ

ਹੁਣ ਹੁਸ਼ਿਆਰਪੁਰ ‘ਚ ਪੈ ਗਿਆ ਅੰਮ੍ਰਿਤਪਾਲ ਦਾ ਰੌਲਾ, ਅਖੇ ਕਿਸੇ ਚੈਨਲ ਨੂੰ ਦੇਣ ਆ ਰਿਹਾ ਸੀ ਇੰਟਰਵਿਊ, ਪੁਲਿਸ ਨੇ ਲਾ’ਤੀ ਪੂਰੀ ਫੌਜ ਪਰ ਹੱਥ ਫਿਰ ਖਾਲੀ ਦੇ ਖਾਲੀ

 

ਹੁਸ਼ਿਆਰਪੁਰ (ਵੀਓਪੀ ਬਿਊਰੋ) ਵਾਰਿਸ ਪੰਜਾਬ ਦੇ ਦਾ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਹੀ ਲੁਕਿਆ ਹੋਇਆ ਹੈ। ਇਹ ਰੌਲਾ ਕੱਲ ਰਾਤੀ ਹੁਸਿ਼ਆਰਪੁਰ ਵਿਖੇ ਪੈ ਗਿਆ ਅਤੇ ਇਸ ਦੌਰਾਨ ਪੁਲਿਸ ਨੇ ਵੀ ਇਲਾਕੇ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ। ਪਰ ਇਸ ਦੌਰਾਨ ਹੱਥ ਪੁਲਿਸ ਤੇ ਅਜੇ ਵੀ ਖਾਲੀ ਹੀ ਹਨ।
ਮੰਗਲਵਾਰ ਰਾਤ ਨੂੰ ਪੁਲਿਸ ਨੂੰ ਇੱਕ ਸ਼ੱਕੀ ਇਨੋਵਾ (ਪੀਬੀ 10 ਸੀਕੇ 0527) ਬਾਰੇ ਸੂਚਨਾ ਮਿਲੀ। ਜੋ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ। ਇਸ ਦੌਰਾਨ ਰੌਲਾ ਇਹ ਪਿਆ ਹੋਇਆ ਹੈ ਕਿ ਇਸ ਵਿੱਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਸਵਾਰ ਸਨ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ 37 ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ।

ਪੁਲਿਸ ਦੀ ਕਾਰਵਾਈ ਤੋਂ ਬਾਅਦ ਨੌਜਵਾਨ ਇਨੋਵਾ ਗੱਡੀ ਨੂੰ ਗੁਰਦੁਆਰਾ ਸਾਹਿਬ ਨੇੜੇ ਛੱਡ ਕੇ ਫਰਾਰ ਹੋ ਗਏ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ 700 ਪੁਲਸ ਮੁਲਾਜ਼ਮਾਂ ਨੇ ਰਾਤ ਭਰ ਹੁਸ਼ਿਆਰਪੁਰ ਅਤੇ ਫਗਵਾੜਾ ‘ਚ ਤਲਾਸ਼ੀ ਮੁਹਿੰਮ ਚਲਾਈ। ਹੁਣ ਨੀਮ ਫੌਜੀ ਬਲ ਨੂੰ ਵੀ ਬੁਲਾਇਆ ਗਿਆ ਹੈ। ਪਿੰਡ ਮਰਣੀਆਂ ਵਿੱਚ ਮੁੜ ਸਰਚ ਆਪਰੇਸ਼ਨ ਚਲਾਇਆ ਜਾਵੇਗਾ। ਪਿੰਡ ਨੂੰ ਰਾਤ ਤੋਂ ਹੀ ਸੀਲ ਕਰ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ ਉਹ ਇਕ ਵਿਦੇਸ਼ੀ ਚੈਨਲ ਨੂੰ ਇੰਟਰਵਿਊ ਦੇਣ ਲਈ ਜਲੰਧਰ ਆ ਰਿਹਾ ਸੀ। ਜਿਸ ਵਿੱਚ ਉਹ ਆਪਣੀ ਪੂਰੀ ਗੱਲ ਰੱਖ ਕੇ ਆਤਮ ਸਮਰਪਣ ਕਰ ਸਕਦਾ ਸੀ। ਫਿਲਹਾਲ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਪੰਜਾਬ ਪੁਲਿਸ ਅਤੇ ਇਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਪਿੱਛਾ ਕੀਤੀ ਜਾ ਰਹੀ ਗੱਡੀ ‘ਤੇ ਸਵਾਰ ਵਿਅਕਤੀਆਂ ਨੇ ਪਿੰਡ ਮਰਣੀਆਂ ਵਿਖੇ ਭਾਈ ਚੈਂਚਲ ਸਿੰਘ ਦੇ ਗੁਰਦੁਆਰੇ ਕੋਲ ਗੱਡੀ ਖੜ੍ਹੀ ਕਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮਗਰੋਂ ਪੁਲੀਸ ਨੇ ਪਿੰਡ ਦੀ ਘੇਰਾਬੰਦੀ ਕਰਕੇ ਘਰ-ਘਰ ਤਲਾਸ਼ੀ ਸ਼ੁਰੂ ਕਰ ਦਿੱਤੀ।

error: Content is protected !!