ਵਿਰਾਟ ਕੋਹਲੀ ਤੇ ਸ਼ਾਹਰੁਖ ਖਾਨ ‘ਤੇ ਛਿੜੀ ਸੋਸ਼ਲ ਮੀਡੀਆ ਵਾਰ, ਫੈਨਜ਼ ਨੇ ਇਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਕੀਤੀਆਂ ਹੱਦਾਂ ਪਾਰ, ਜਾਣੋ ਕੀ ਹੈ ਮਾਮਲਾ

ਵਿਰਾਟ ਕੋਹਲੀ ਤੇ ਸ਼ਾਹਰੁਖ ਖਾਨ ‘ਤੇ ਛਿੜੀ ਸੋਸ਼ਲ ਮੀਡੀਆ ਵਾਰ, ਫੈਨਜ਼ ਨੇ ਇਕ-ਦੂਜੇ ਨੂੰ ਨੀਚਾ ਦਿਖਾਉਣ ਲਈ ਕੀਤੀਆਂ ਹੱਦਾਂ ਪਾਰ, ਜਾਣੋ ਕੀ ਹੈ ਮਾਮਲਾ

ਮੁੰਬਈ (ਵੀਓਪੀ ਬਿਊਰੋ) ਇਸ ਸਮੇਂ ਸੋਸ਼ਲ ਮੀਡੀਆ ਉੱਪਰ ਇਕ ਵੱਖਰੇ ਤਰ੍ਹਾਂ ਦੀ ਹੀ ਚਰਚਾ ਨੇ ਜ਼ੋਰ ਫੜ ਲਿਆ ਹੈ। ਸੋਸ਼ਲ ਮੀਡੀਆ ‘ਤੇ ਕੁਝ ਅਜਿਹਾ ਦੇਖਣ ਨੂੰ ਮਿਲਿਆ ਹੈ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। IPL ਦੇ 16ਵੇਂ ਸੀਜ਼ਨ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਉਪਰ ਭਿੜ ਗਏ ਹਨ। ਦੋਵਾਂ ਸਿਤਾਰਿਆਂ ਦਾ ਰਿਸ਼ਤਾ ਭਾਵੇਂ ਸੁਖਾਵਾਂ ਹੋਵੇ ਪਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਬਹਿਸ ਕਰ ਰਹੇ ਹਨ। ਦੋਵਾਂ ਦੇ ਪ੍ਰਸ਼ੰਸਕ ਆਪਣੇ-ਆਪਣੇ ਸਿਤਾਰਿਆਂ ਨੂੰ ਸਰਵੋਤਮ ਕਹਿਣ ‘ਤੇ ਤੁਲੇ ਹੋਏ ਹਨ।

ਵਿਰਾਟ ਅਤੇ ਸ਼ਾਹਰੁਖ ਦੇ ਪ੍ਰਸ਼ੰਸਕ ਇਕ-ਦੂਜੇ ਨਾਲ ਕਿਉਂ ਲੜ ਰਹੇ ਹਨ, ਇਹ ਅਜੇ ਸਪੱਸ਼ਟ ਨਹੀਂ ਹੈ। ਪਰ ਦੋਵਾਂ ਸਿਤਾਰਿਆਂ ਦੇ ਪ੍ਰਸ਼ੰਸਕ ਆਪਣੇ ਸਿਤਾਰਿਆਂ ਦਾ ਸਮਰਥਨ ਕਰ ਰਹੇ ਹਨ। ਕੁਝ ਕਹਿ ਰਹੇ ਹਨ ਕਿ ਸ਼ਾਹਰੁਖ ਖਾਨ ਦੀ ਐਕਟਿੰਗ ਅਤੇ ਉਹ ਪੂਰੀ ਦੁਨੀਆ ‘ਚ ਮਸ਼ਹੂਰ ਹਨ, ਉਥੇ ਹੀ ਵਿਰਾਟ ਦੇ ਪ੍ਰਸ਼ੰਸਕ ਉਨ੍ਹਾਂ ਦੇ ਸਟਾਰਡਮ ਅਤੇ ਇੰਸਟਾਗ੍ਰਾਮ ਫਾਲੋਅਰਜ਼ ਨੂੰ ਕਹਿ ਰਹੇ ਹਨ ਕਿ ਉਹ ਸ਼ਾਹਰੁਖ ਤੋਂ ਵੱਡਾ ਸਟਾਰ ਹੈ।

ਟਵਿੱਟਰ ‘ਤੇ ਚੱਲ ਰਹੇ ਇਸ ਝਗੜੇ ਦੇ ਵਿਚਕਾਰ, ਕਈ ਲੋਕ ਆਪਸ ਵਿੱਚ ਸੁਲ੍ਹਾ ਕਰਨ ਵਿੱਚ ਲੱਗੇ ਹੋਏ ਹਨ। ਇਕ ਯੂਜ਼ਰ ਨੇ ਲਿਖਿਆ, ‘ਕਿਸੇ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ, ਵਿਰਾਟ ਕੋਹਲੀ ਅਤੇ ਸ਼ਾਹਰੁਖ ਖਾਨ ਦੋਵੇਂ ਭਾਰਤ ਦਾ ਮਾਣ ਹਨ। ਦੋਵੇਂ ਦੁਨੀਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦੇ ਹਨ, ਇਹ ਬਚਕਾਨਾ ਲੜਾਈ ਬੰਦ ਕਰੋ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੇ ਇਕ ਪ੍ਰਸ਼ੰਸਕ ਨੇ ਲਿਖਿਆ, ‘ਵਿਰਾਟ ਕੋਹਲੀ ਖੁਦ ਸ਼ਾਹਰੁਖ ਖਾਨ ਤੋਂ ਪ੍ਰੇਰਿਤ ਹਨ। ਕੋਹਲੀ ਦੇ ਪ੍ਰਸ਼ੰਸਕਾਂ ਨੂੰ IPL ਵਿੱਚ ਜਿੱਤਣ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਰ ਵਿਰਾਟ ਦੀ ਤੁਲਨਾ ਮਹਾਨ ਸ਼ਾਹਰੁਖ ਖਾਨ ਨਾਲ ਨਹੀਂ ਕਰਨੀ ਚਾਹੀਦੀ।

ਜਦਕਿ ਇਕ ਹੋਰ ਵਿਅਕਤੀ ਨੇ ਲਿਖਿਆ, ਸ਼ਾਹਰੁਖ ਖਾਨ ਵਿਰਾਟ ਕੋਹਲੀ ਨੂੰ ਖਰੀਦ ਸਕਦੇ ਹਨ ਅਤੇ ਮੰਨਤ ਦੇ ਲਾਅਨ ‘ਚ ਅਬਰਾਮ ਨਾਲ ਖਿਡਾ ਸਕਦੇ ਹਨ। ਕੋਹਲੀ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, “ਆਸਟ੍ਰੇਲੀਆ ਵਿੱਚ ਇੱਕ ਲੱਖ ਲੋਕ ਕੋਹਲੀ ਦਾ ਜਾਪ ਕਰਦੇ ਹਨ, ਜੋ ਕਿ ਸ਼ਾਹਰੁਖ ਨੇ ਆਪਣੇ 35 ਸਾਲਾਂ ਦੇ ਅਦਾਕਾਰੀ ਕਰੀਅਰ ਵਿੱਚ ਕੀਤੇ ਕੰਮਾਂ ਤੋਂ ਵੀ ਵੱਡਾ ਹੈ।

ਹਰ ਕੋਈ ਜਾਣਦਾ ਹੈ ਕਿ ਸ਼ਾਹਰੁਖ ਖਾਨ ਹਿੰਦੀ ਸਿਨੇਮਾ ਦੇ ਵੱਡੇ ਸਟਾਰ ਹਨ, ਉਨ੍ਹਾਂ ਦੀ ਫੈਨ ਫਾਲੋਇੰਗ ਦੇਸ਼ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਹੈ, ਹਾਲ ਹੀ ‘ਚ ਉਨ੍ਹਾਂ ਦੀ ਫਿਲਮ ‘ਪਠਾਨ’ ਰਿਲੀਜ਼ ਹੋਈ ਸੀ, ਜਿਸ ਨੂੰ ਦੁਨੀਆ ਭਰ ‘ਚ ਪਿਆਰ ਮਿਲਿਆ ਹੈ। ਦੂਜੇ ਪਾਸੇ ਜੇਕਰ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਵੀ ਦੇਸ਼ ਦੇ ਸਭ ਤੋਂ ਵੱਡੇ ਕ੍ਰਿਕਟਰਾਂ ਵਿੱਚੋਂ ਇੱਕ ਹਨ। ਇੰਸਟਾਗ੍ਰਾਮ ‘ਤੇ ਉਸ ਦੇ 242 ਮਿਲੀਅਨ ਫਾਲੋਅਰਜ਼ ਹਨ।

error: Content is protected !!