ਦੋ ਬੱਚਿਆਂ ਦੀ ਮਾਂ ਨਾਲ ਇਕਤਰਫ਼ਾ ਪਿਆਰ ਦਾ ਖੌਫਨਾਕ ਅੰਜਾਮ, ਤੇਜ਼ਾਬ ਪਾ ਸਾੜੀ ਔਰਤ, ਪੁਲਿਸ ਵੱਲੋਂ ਪਰਚੇ ਤੋਂ ਬਾਅਦ ਮੁੰਡੇ ਨੇ ਲੈ ਲਿਆ ਫਾਹਾ

ਦੋ ਬੱਚਿਆਂ ਦੀ ਮਾਂ ਨਾਲ ਇਕਤਰਫ਼ਾ ਪਿਆਰ ਦਾ ਖੌਫਨਾਕ ਅੰਜਾਮ, ਤੇਜ਼ਾਬ ਪਾ ਸਾੜੀ ਔਰਤ, ਪੁਲਿਸ ਵੱਲੋਂ ਪਰਚੇ ਤੋਂ ਬਾਅਦ ਮੁੰਡੇ ਨੇ ਲੈ ਲਿਆ ਫਾਹਾ


ਵੀਓਪੀ ਬਿਊਰੋ, ਮਲੋਟ : ਦੋ ਬੱਚਿਆਂ ਦੀ ਮਾਂ ਤੇ ਤਲਾਕਸ਼ੁਦਾ ਔਰਤ ਨਾਲ ਇਕਤਰਫਾ ਪਿਆਰ ਖੌਫਨਾਕ ਅੰਜਾਮ ਵੇਖਣ ਨੂੰ ਮਿਲਿਆ। ਪਿਆਰ ਵਿਚ ਪਾਗਲ ਹੋਏ ਨੌਜਵਾਨ ਨੇ ਬੀਤੇ ਦਿਨੀਂ ਉਕਤ ਔਰਤ ਉਤੇ ਤੇਜ਼ਾਬ ਸੁੱਟ ਦਿੱਤਾ ਸੀ, ਜਿਸ ਕਾਰਨ ਉਹ 50 ਫ਼ੀਸਦੀ ਝੁਲਸ ਗਈ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੌਜਵਾਨ ਵੱਲੋਂ ਵੀ ਖ਼ੁਦਕੁਸ਼ੀ ਕਰ ਲਈ ਗਈ ਹੈ। ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ।


ਜਾਣਕਾਰੀ ਅਨੁਸਾਰ ਮਲੋਟ ਦੀ ਗੁਰੂ ਨਾਨਕ ਨਗਰੀ ਵਾਸੀ ਪ੍ਰਦੀਪ ਕੁਮਾਰ ਨੇ ਇਕ ਤਰਫਾ ਪਿਆਰ ‘ਚ ਪਾਗਲ ਹੋ ਕੇ 28 ਸਾਲਾ ਔਰਤ ‘ਤੇ ਮੰਗਲਵਾਰ ਰਾਤ ਕਰੀਬ 8 ਵਜੇ ਉਸ ਸਮੇਂ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਕੰਮ ਤੋਂ ਵਾਪਸ ਆ ਰਹੀ ਸੀ। ਤੇਜ਼ਾਬ ਦੇ ਹਮਲੇ ਕਾਰਨ ਔਰਤ 50 ਫੀਸਦੀ ਝੁਲਸ ਗਈ ਹੈ। ਉਹ ਫਰੀਦਕੋਟ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਔਰਤ ਦਾ ਛੇ ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਉਸ ਦੀਆਂ ਦੋ ਧੀਆਂ ਵੀ ਹਨ। ਕਰੀਬ ਤਿੰਨ ਸਾਲਾਂ ਤੋਂ ਉਹ ਆਪਣੇ ਨਾਨਕੇ ਘਰ ਰਹਿ ਰਹੀ ਹੈ। ਵਿਆਹ ਤੋਂ ਬਾਅਦ ਉਸ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਇਸ ਤੋਂ ਬਾਅਦ ਪਤੀ ਨਾਲ ਮਤਭੇਦ ਹੋਣ ਕਾਰਨ ਉਸ ਦਾ ਪਤੀ ਤੋਂ ਤਲਾਕ ਹੋ ਗਿਆ ਹੈ।


ਹੁਣ ਉਹ ਕੁਝ ਸਮੇਂ ਤੋਂ ਬੱਚਿਆਂ ਸਮੇਤ ਆਪਣੇ ਮਾਤਾ-ਪਿਤਾ ਕੋਲ ਰਹਿ ਰਹੀ ਹੈ। ਇੱਥੇ ਉਹ ਘਰ ਤੋਂ ਥੋੜੀ ਦੂਰੀ ‘ਤੇ ਪ੍ਰਾਈਵੇਟ ਨੌਕਰੀ ਕਰਦੀ ਹੈ। ਇਲਾਕਾ ਨਿਵਾਸੀ ਪ੍ਰਦੀਪ ਕੁਮਾਰ ਪੀੜਤਾ ਨੂੰ ਆਉਣ-ਜਾਣ ਸਮੇਂ ਕਾਫੀ ਪ੍ਰੇਸ਼ਾਨ ਕਰਦਾ ਸੀ। ਉਸ ਨੂੰ ਵਿਆਹ ਲਈ ਮਜਬੂਰ ਕਰਦਾ ਸੀ। ਉਧਰ, ਨੌਜਵਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਬਾਰੇ ਪੁਲਿਸ ਇਸ ਮਾਮਲੇ ਵਿੱਚ ਅਜੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!