ਕਰ ਲਓ ਗੱਲ ! ਵਿਧਾਨ ਸਭਾ ਵਿਚ ਅਸ਼ਲੀਲ ਵੀਡੀਓ ਵੇਖਦਾ ਭਾਜਪਾ ਵਿਧਾਇਕ ਕੈਮਰੇ ਵਿਚ ਹੋਇਆ ਕੈਦ

ਕਰ ਲਓ ਗੱਲ ! ਵਿਧਾਨ ਸਭਾ ਵਿਚ ਅਸ਼ਲੀਲ ਵੀਡੀਓ ਵੇਖਦਾ ਭਾਜਪਾ ਵਿਧਾਇਕ ਕੈਮਰੇ ਵਿਚ ਹੋਇਆ ਕੈਦ


ਵੀਓਪੀ ਬਿਊਰੋ, ਨੈਸ਼ਨਲ-ਇਕ ਭਾਜਪਾ ਨੇਤਾ ਦੀ ਵਾਇਰਲ ਹੋਈ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿਚ ਉਕਤ ਭਾਜਪਾ ਨੇਤਾ ਵਿਧਾਨ ਸਭਾ ਸੈਸ਼ਨ ਦੌਰਾਨ ਆਪਣੇ ਮੋਬਾਈਲ ਉਤੇ ਅਸ਼ਲੀਲ ਵੀਡੀਓ ਵੇਖਦਾ ਨਜ਼ਰ ਆ ਰਿਹਾ ਹੈ। ਥਾਂ ਥਾਂ ਹੋ ਰਹੀ ਚਰਚਾ ਨੂੰ ਵੇਖ ਕੇ ਪਾਰਟੀ ਉਕਤ ਨੇਤਾ ਖਿ਼ਲਾਫ਼ ਕਾਰਵਾਈ ਕਰਨ ਜਾ ਰਹੀ ਹੈ।


ਜਾਣਕਾਰੀ ਅਨੁਸਾਰ ਤ੍ਰਿਪੁਰਾ ‘ਚ ਭਾਜਪਾ ਦੇ ਵਿਧਾਇਕ ਜਦਬ ਲਾਲ ਦੇਬਨਾਥ ਦੀ ਵਿਧਾਨ ਸਭਾ ਸੈਸ਼ਨ ਦੌਰਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਭਾਜਪਾ ਵਿਧਾਇਕ ਆਪਣੇ ਮੋਬਾਈਲ ਫੋਨ ‘ਤੇ ਅਸ਼ਲੀਲ ਵੀਡੀਓ ਦੇਖਦੇ ਹੋਏ ਨਜ਼ਰ ਆ ਰਹੇ ਹਨ। ਜਾਦਬ ਲਾਲ ਦੇਬਨਾਥ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਤੇ ਵਿਧਾਇਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਵਿਰੋਧੀ ਧਿਰ ਵੀ ਮਾਮਲੇ ਨੂੰ ਕੈਸ਼ ਕਰਨ ਲਈ ਆਵਾਜ਼ ਉਠਾ ਰਿਹਾ ਹੈ। ਇਸ ਬਾਰੇ ਭਾਜਪਾ ਤ੍ਰਿਪੁਰਾ ਦੇ ਸੂਬਾ ਪ੍ਰਧਾਨ ਰਾਜੀਬ ਭੱਟਾਚਾਰੀਆ ਨੇ ਦੱਸਿਆ ਕਿ ਪਾਰਟੀ ਛੇਤੀ ਹੀ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗੇਗੀ। ਦਰਅਸਲ, ਨਵੀਂ ਗਠਿਤ ਤ੍ਰਿਪੁਰਾ ਵਿਧਾਨ ਸਭਾ ਦਾ ਪਹਿਲਾ ਤਿੰਨ ਦਿਨਾ ਸੈਸ਼ਨ 24 ਮਾਰਚ ਅਤੇ 27-28 ਮਾਰਚ ਨੂੰ ਹੋਇਆ।

error: Content is protected !!