ਐੱਮਪੀ ਮਾਨ ਦਾ ਅੰਮ੍ਰਿਤਪਾਲ ਨੂੰ ਸੁਨੇਹਾ; ਕਿਹਾ- ਸਰੈਂਡਰ ਨਾ ਕਰੀ, ਪਾਕਿਸਤਾਨ ਚਲਾ ਜਾ, ISI ਸੰਭਾਲ ਲਵੇਗੀ, ਅਸੀ ਵੀ ’84 ‘ਚ ਗਏ ਸੀ…

ਐੱਮਪੀ ਮਾਨ ਦਾ ਅੰਮ੍ਰਿਤਪਾਲ ਨੂੰ ਸੁਨੇਹਾ; ਕਿਹਾ- ਸਰੈਂਡਰ ਨਾ ਕਰੀ, ਪਾਕਿਸਤਾਨ ਚਲਾ ਜਾ, ISI ਸੰਭਾਲ ਲਵੇਗੀ, ਅਸੀ ਵੀ ’84 ‘ਚ ਗਏ ਸੀ…

ਵੀਓਪੀ ਬਿਊਰੋ- ਇਕ ਪਾਸੇ ਜਿੱਥੇ ਪੰਜਾਬ ਪਹਿਲਾਂ ਭੱਠੀ ਵਾਂਗ ਮੱਗ ਰਿਹਾ ਹੈ ਅਤੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਲੋਕਾਂ ਨੂੰ ਭੈਅਭੀਤ ਕਰ ਰਹੀਆਂ ਹਨ।  ਇਸ ਦੇ ਨਾਲ ਹੀ ਹੁਣ ਸੰਗਰੂਰ ਤੋਂ ਲੋਕ ਸਭਾ ਦੀ ਸੀਟ ਜਿੱਤ ਕੇ ਕਰੀਬ 24 ਸਾਲ ਬਾਅਦ ਸੰਸਦ ਤਕ ਪਹੁੰਚਣ ਵਾਲੇ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਵੀ ਲੋਕਤੰਤਰਿਕ ਤਰੀਕੇ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਕੀ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਐੱਮਪੀ ਮਾਨ ਨੇ ਸਰਕਾਰ ਦੀ ਕਾਰਗੁਜ਼ਾਰੀ’ਤੇ ਵੀ ਸਵਾਲ ਚੁੱਕੇ ਹਨ

ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਪੰਜਾਬ ਪੁਲਿਸ ਦੇ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ ਅਤੇ ਪਾਕਿਸਤਾਨ ਭੱਜ ਜਾਣਾ ਚਾਹੀਦਾ ਹੈ। ਸਿਮਰਨਜੀਤ ਨੇ ਕਿਹਾ, “ਉਸਨੂੰ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ, ਉਸਨੂੰ ਰਾਵੀ ਦਰਿਆ ਪਾਰ ਕਰਕੇ ਪਾਕਿਸਤਾਨ ਜਾਣਾ ਚਾਹੀਦਾ ਹੈ।


ਮਾਨ ਨੇ ਕਿਹਾ ਕਿ ਉਸ ਨੂੰ ਨੇਪਾਲ ਦੇ ਬਾਰਡਰ ਤਕ ਜਾਣ ਦੀ ਕੋਈ ਲੋੜ ਨਹੀਂ ਹੈ, ਉਹ ਰਾਵੀ ਪਾਰ ਕਰਕੇ ਪਾਕਿਸਤਾਨ ਚਲਾ ਜਾਂਦਾ। ਅਸੀਂ 1984 ਤੋਂ ਬਾਅਦ ਵੀ ਗਏ। ਜੇਕਰ ਜਾਨ ਨੂੰ ਖਤਰਾ ਹੋਵੇ ਅਤੇ ਸਰਕਾਰ ਅਜਿਹੇ ਅੱਤਿਆਚਾਰ ਕਰੇ ਤਾਂ ਇਹ ਸਭ ਸਿੱਖ ਇਤਿਹਾਸ ਵਿੱਚ ਜਾਇਜ਼ ਹੈ। ਮਾਨ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਉਹ ਆਈ.ਐਸ.ਆਈ. ਦੇ ਸੰਪਰਕ ਵਿੱਚ ਹੈ। ਜੇਕਰ ਅੰਮ੍ਰਿਤਪਾਲ ਉੱਥੇ ਜਾਂਦਾ ਤਾਂ ISI ਨੇ ਉਸ ਨੂੰ ਜੱਫੀ ਪਾ ਲੈਣੀ ਸੀ।

error: Content is protected !!