ਕੱਲ੍ਹ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ !

ਕੱਲ੍ਹ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ !


ਵੀਓਪੀ ਬਿਊਰੋ, ਪਟਿਆਲਾ-ਕੇਂਦਰੀ ਜੇਲ੍ਹ ਪਟਿਆਲਾ ਵਿਚ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਕ ਅਪ੍ਰੈਲ ਨੂੰ ਰਿਹਾਅ ਹੋਣ ਜਾ ਰਹੇ ਹਨ। ਸ਼ੈਰੀ ਰੋਡਰੇਜ਼ ਮਾਮਲੇ ਵਿਚ ਸਜ਼ਾ ਕੱਟ ਰਹੇ ਹਨ।

ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ 19 ਮਈ 2022 ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ 18 ਮਈ ਤਕ ਜੇਲ੍ਹ ਵਿਚ ਸਜ਼ਾ ਕੱਟਣੀ ਸੀ ਪਰ ਕੈਦੀਆਂ ਨੂੰ ਸਜ਼ਾ ਦੌਰਾਨ ਮਿਲਣ ਵਾਲੀ ਇਕ ਮਹੀਨਾ ਚਾਰ ਦਿਨਾਂ ਦੀਅਂ ਛੁੱਟੀਆਂ ਵਿਚੋਂ ਸਿੱਧੂ ਨੇ ਇਕ ਵੀ ਛੱਟੀ ਨਹੀਂ ਲਈ।

ਇਸ ਲਈ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖੀਰ ਤਕ ਖਤਮ ਹੋ ਜਾਵੇਗੀ। ਹੁਣ ਉਹ ਪਹਿਲੀ ਅਪ੍ਰੈਲ ਨੂੰ ਰਿਹਾਅ ਹੋਣਗੇ।
ਇਸ ਸਬੰਧੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਦੇ ਆਫੀਸ਼ੀਅਲ ਟਵੀਟਰ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ।

error: Content is protected !!