ਸੀਐਮ ਹਾਊਸ ਵਿਚ ਬਤੌਰ ਕਮਾਂਡੋ ਤਾਇਨਾਤ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ ਉਤੇ ਰਹਿੰਦਾ ਸੀ ਪਰੇਸ਼ਾਨ

ਸੀਐਮ ਹਾਊਸ ਵਿਚ ਬਤੌਰ ਕਮਾਂਡੋ ਤਾਇਨਾਤ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ ਉਤੇ ਰਹਿੰਦਾ ਸੀ ਪਰੇਸ਼ਾਨ


ਵੀਓਪੀ ਬਿਊਰੋ, ਅਬੋਹਰ : ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪੁਲਿਸ ਕਮਾਂਡੋ ਵਜੋਂ ਤਾਇਨਾਤ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਅਬੋਹਰ ਦੀ ਸੀਤਾਰਾਮ ਕਾਲੋਨੀ ਸਥਿਤ ਆਪਣੀ ਰਿਹਾਇਸ਼ ’ਤੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੀ ਉਮਰ ਕਰੀਬ 30 ਸਾਲ ਹੈ। ਉਹ ਇੱਥੇ 27 ਮਾਰਚ ਨੂੰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ, ਉਸ ਦੀ ਪਤਨੀ ਰਾਜਵੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ, ਪਰ ਪਰਿਵਾਰ ਨੇ ਇਸ ਦਾ ਕਾਰਨ ਨਹੀਂ ਦੱਸਿਆ।


ਰਾਤ ਕਰੀਬ 3 ਵਜੇ ਜਦੋਂ ਪਤਨੀ ਨੇ ਉੱਠ ਕੇ ਦੇਖਿਆ ਤਾਂ ਉਸ ਦਾ ਪਤੀ ਬੈੱਡ ‘ਤੇ ਨਹੀਂ ਸੀ। ਉਸ ਨੇ ਨਾਲ ਵਾਲੇ ਕਮਰੇ ‘ਚ ਜਾ ਕੇ ਦੇਖਿਆ ਤਾਂ ਉੱਥੇ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਉਸ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਉਠਾਇਆ। ਉਸਦੇ ਜੀਜਾ ਸਿਮਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ ਫੋਰੈਸਟ ਦੇ ਏਐਸਆਈ ਬਹਾਦਰ ਚੰਦ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ‘ਚ ਰਖਵਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!