ਰਾਹ ਜਾਂਦੀ ਘਰਵਾਲੀ ਦੇ ਨਾਲ ਕਰਦੇ ਸੀ ਟਿੱਚਰਾਂ, ਪਤੀ ਸਮਝਾਉਣ ਗਿਆ ਤਾਂ ਉਸ ਦਾ ਵੀ ਚਾੜਿਆ ਕੁਟਾਪਾ

ਰਾਹ ਜਾਂਦੀ ਘਰਵਾਲੀ ਦੇ ਨਾਲ ਕਰਦੇ ਸੀ ਟਿੱਚਰਾਂ, ਪਤੀ ਸਮਝਾਉਣ ਗਿਆ ਤਾਂ ਉਸ ਦਾ ਵੀ ਚਾੜਿਆ ਕੁਟਾਪਾ

 

ਕਪੂਰਥਲਾ (ਵੀਓਪੀ ਬਿਊਰੋ) ਪਿੰਡ ਵਰਿਆਣਾ ਦੋਨਾਂ ਵਿੱਚ ਆਪਣੀ ਪਤਨੀ ਨਾਲ ਗਾਲੀ-ਗਲੋਚ ਕਰਨ ਦਾ ਕਾਰਨ ਪੁੱਛਣ ’ਤੇ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਇਕ ਵਿਅਕਤੀ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ।

ਪਿੰਡ ਦੇ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਜਲੰਧਰ ਦੀ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦੀ ਹੈ। ਪਿੰਡ ਦੀਆਂ ਹੋਰ ਕੁੜੀਆਂ ਵੀ ਉਕਤ ਫੈਕਟਰੀ ਵਿੱਚ ਕੰਮ ਕਰਨ ਜਾਂਦੀਆਂ ਹਨ। ਅਕਸਰ ਪਿੰਡ ਦੇ ਹੀ ਕੁਝ ਨੌਜਵਾਨ ਆਉਂਦੇ-ਜਾਂਦੇ ਉਸਦੀ ਪਤਨੀ ਨਾਲ ਦੁਰਵਿਵਹਾਰ ਕਰਦੇ ਸਨ।


ਇਸ ਦੌਰਾਨ ਜਦੋਂ ਉਸ ਨੇ ਉਕਤ ਨੌਜਵਾਨ ਦੇ ਘਰ ਜਾ ਕੇ ਆਪਣੀ ਪਤਨੀ ਨਾਲ ਦੁਰਵਿਵਹਾਰ ਕਰਨ ਦਾ ਕਾਰਨ ਪੁੱਛਿਆ ਤਾਂ ਉਕਤ ਨੌਜਵਾਨ ਨੇ ਉਸ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਕਤ ਨੌਜਵਾਨਾਂ ਨੇ ਉਸ ਨੂੰ ਗੰਭੀਰ ਹਾਲਤ ‘ਚ ਗਲੀ ‘ਚ ਸੁੱਟ ਦਿੱਤਾ। ਪਿੰਡ ਦੇ ਲੋਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਮਾਰ ਦੀ ਸੂਚਨਾ ਦਿੱਤੀ। ਜਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਕੁੱਟਮਾਰ ਸਬੰਧੀ ਪੁਲਿਸ ਕੋਲ ਸ਼ਿਕਾਇਤ ਭੇਜ ਦਿੱਤੀ ਗਈ ਹੈ।

error: Content is protected !!