ਭਾਜਪਾ ਨੇ ਕੀਤੀ ‘ਹਿੰਦੂ ਰਾਸ਼ਟਰ’ ਦੀ ਗੱਲ, ਇਸ ਲਈ ਅੰਮ੍ਰਿਤਪਾਲ ਨੇ ਰੱਖੀ ਖ਼ਾਲਿਸਤਾਨ ਦੀ ਮੰਗ : ਅਸ਼ੋਕ ਗਹਿਲੋਤ

ਭਾਜਪਾ ਨੇ ਕੀਤੀ ‘ਹਿੰਦੂ ਰਾਸ਼ਟਰ’ ਦੀ ਗੱਲ, ਇਸ ਲਈ ਅੰਮ੍ਰਿਤਪਾਲ ਨੇ ਰੱਖੀ ਖ਼ਾਲਿਸਤਾਨ ਦੀ ਮੰਗ : ਅਸ਼ੋਕ ਗਹਿਲੋਤ


ਵੀਓਪੀ ਬਿਊਰੋ, ਨੈਸ਼ਨਲ-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਵੱਡਾ ਬਿਆਨ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ‘ਹਿੰਦੂ ਰਾਸ਼ਟਰ’ ਦੀ ਭਾਜਪਾ ਤੇ ਆਰਐਸਐਸ ਦੀ ਲਗਾਤਾਰ ਮੰਗ ਕਾਰਨ ਖ਼ਾਲਿਸਤਾਨ ਬਾਰੇ ਬੋਲਣ ਦੀ ਹਿੰਮਤ ਕੀਤੀ। ਡਵੀਜ਼ਨ ਪੱਧਰੀ ਵਰਕਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਹਿਲੋਤ ਨੇ ਕਿਹਾ, “ਪੰਜਾਬ ਵਿਚ ਇਕ ਨਵਾਂ ਨਾਂ ਸਾਹਮਣੇ ਆਇਆ ਹੈ, ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜੇਕਰ ਮੋਹਨ ਭਾਗਵਤ ਤੇ ਨਰਿੰਦਰ ਮੋਦੀ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਹਨ ਤਾਂ ਮੈਨੂੰ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰਨੀ ਚਾਹੀਦੀ? ਉਸ ਦਾ ਦੁਰਸਾਹਸ ਦੇਖੋ। ਉਸ ਕੋਲ ਇੰਨੀ ਹਿੰਮਤ ਕਿੱਥੋਂ ਆਈ, ਕਿਉਂਕਿ ਤੁਸੀਂ ‘ਹਿੰਦੂ ਰਾਸ਼ਟਰ’ ਦੀ ਗੱਲ ਕਰਦੇ ਹੋ।”


ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਦੇਸ਼ ਵਿਚ ਧਰਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਜੇਕਰ ਤੁਸੀਂ ਦੇਸ਼ ਦੇ ਭਲੇ ਲਈ ਹਰ ਧਰਮ ਤੇ ਜਾਤ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਦੇਸ਼ ਇਕਜੁੱਟ ਰਹੇਗਾ।’
ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ, “ਅੱਗ ਲਗਾਉਣਾ ਆਸਾਨ ਹੈ ਪਰ ਇਸ ਨੂੰ ਬੁਝਾਉਣ ਵਿੱਚ ਸਮਾਂ ਲੱਗਦਾ ਹੈ। ਅਜਿਹਾ ਦੇਸ਼ ਵਿਚ ਪਹਿਲੀ ਵਾਰ ਨਹੀਂ ਹੋ ਰਿਹਾ। ਇਸ ਕਾਰਨ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ। ਉਨ੍ਹਾਂ ਨੇ ਖਾਲਿਸਤਾਨ ਨਹੀਂ ਬਣਨ ਦਿੱਤਾ, ਅੱਜ ਮੈਂ ਕੀ ਕਹਾਂ?”

error: Content is protected !!