ਵਿਦੇਸ਼ਾਂ ਵਿਚ ਬੈਠੇ ਗੋਲਡੀ ਬਰਾੜ ਸਮੇਤ ਹੋਰ ਗੈਂਗਸਟਰਾਂ ਖਿਲਾਫ਼ ਹੋਵੇਗੀ ਕਾਰਵਾਈ, ਕੇਂਦਰ ਸਰਕਾਰ ਨੇ ਜਾਰੀ ਕੀਤੀ 28 ਗੈਂਗਸਟਰਾਂ ਦੀ ਸੂਚੀ

ਵਿਦੇਸ਼ਾਂ ਵਿਚ ਬੈਠੇ ਗੋਲਡੀ ਬਰਾੜ ਸਮੇਤ ਹੋਰ ਗੈਂਗਸਟਰਾਂ ਖਿਲਾਫ਼ ਹੋਵੇਗੀ ਕਾਰਵਾਈ, ਕੇਂਦਰ ਸਰਕਾਰ ਨੇ ਜਾਰੀ ਕੀਤੀ 28 ਗੈਂਗਸਟਰਾਂ ਦੀ ਸੂਚੀ


ਵੀਓਪੀ ਬਿਊਰੋ, ਦਿੱਲੀ- ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੀ ਹੁਣ ਖੈਰ ਨਹੀਂ । ਕੇਂਦਰ ਸਰਕਾਰ ਵਿਦੇਸ਼ਾਂ ਵਿਚ ਬੈਠ ਕੇ ਭਾਰਤ ਵਿਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਉਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਐਨਆਈਏ ਵੱਲੋਂ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਮ ਤੇ ਉਨ੍ਹਾਂ ਦੀਆਂ ਕਾਰਵਾਈਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ ਹੈ।

ਇਨ੍ਹਾਂ ਗੈਂਗਸਟਰਾਂ ਦਾ ਕੁਨੈਕਸ਼ਨ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਤੇ ਰਾਜਸਥਾਨ ਸਣੇ ਕੁਝ ਹੋਰ ਰਾਜਾਂ ਵਿੱਚ ਵੀ ਹਨ। ਇਹ ਸਾਰੇ ਵਿਦੇਸ਼ ਵਿੱਚ ਰਹਿ ਕੇ ਭਾਰਤ ਵਿੱਚ ਟਾਰਗੇਟ ਕਿਲਿੰਗ, ਡਰੱਗਸ, ਤੇ ਹਥਿਆਰਾਂ ਦੀ ਤਸਕਰੀ ਸਣੇ ਕਈ ਵੱਡੇ ਅਪਰਾਧਿਕ ਮਾਮਲਿਆਂ ਨੂੰ ਅੰਜ਼ਾਮ ਦੇਣ ਵਿੱਚ ਜੁਟੇ ਹੋਏ ਹਨ।


ਅਜਿਹੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਗੈਂਗਸਟਰਾਂ ਦੇ ਨਾਮ ਦੀ ਸੂਚੀ ਤਿਆਰ ਕਰਵਾਈ ਹੈ, ਜੋ ਭਾਰਤ ਛੱਡ ਕੇ ਵਿਦੇਸ਼ ਭੱਜ ਚੁੱਕੇ ਹਨ ਤੇ ਉੱਥੇ ਬੈਠ ਕੇ ਭਾਰਤ ਦੇ ਕਈ ਰਾਜਾਂ ਵਿੱਚ ਅਪਰਾਧਿਕ ਮਾਮਲਿਆਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਇਨ੍ਹਾਂ ਗੈਂਗਸਟਰਾਂ ਦੇ ਖਿਲਾਫ਼ ਕਿਸ ਤਰ੍ਹਾਂ ਨਾਲ ਕਾਰਵਾਈ ਕਰਨੀ ਹੈ ਤੇ ਕਿਸ ਤਰਾਂ ਵਿਦੇਸ਼ ਮੰਤਰਾਲੇ ਵੱਲੋਂ ਸਬੰਧਿਤ ਦੇਸ਼ਾਂ ਨੂੰ ਸੂਚਿਤ ਕਰ ਕੇ ਇਨ੍ਹਾਂ ਨੂੰ ਭਾਰਤ ਲੈ ਕੇ ਆਉਣਾ ਹੈ, ਉਸਦੇ ਲਈ ਰਣਨੀਤੀ ਬਣਾਈ ਜਾ ਰਹੀ ਹੈ।
———
ਐਨਆਈ ਵੱਲੋਂ ਜਾਰੀ ਕੀਤੀ ਗਈ ਗੈਂਗਸਟਰਾਂ ਦੀ ਸੂਚੀ
ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ – ਕੈਨੇਡਾ/ਯੂਐਸਏ
ਅਨਮੋਲ ਬਿਸ਼ਨੋਈ – ਅਮਰੀਕਾ
ਕੁਲਦੀਪ ਸਿੰਘ- ਯੂਏਈ
ਜਗਜੀਤ ਸਿੰਘ- ਮਲੇਸ਼ੀਆ
ਧਰਮ ਕਹਲੋਨ- ਯੂਐਸਏ
ਰੋਹਿਤ ਗੋਦਾਰਾ- ਯੂਰਪ
ਗੁਰਵਿੰਦਰ ਸਿੰਘ- ਕੈਨੇਡਾ
ਸਚਿਨ ਥਾਪਨ- ਅਜਰਬਾਈਜਾਨ
ਸਤਵੀਰ ਸਿੰਘ- ਕੈਨੇਡਾ
ਸਨਵਰ ਢਿੱਲੋਂ- ਕੈਨੇਡਾ
ਦਰਮਨਜੀਤ ਸਿੰਘ ਉਰਫ਼- ਦਰਮਨ ਕਾਹਲੋਂ ਅਮਰੀਕਾ
ਅੰਮ੍ਰਿਤਪਾਲ- ਅਮਰੀਕਾ
ਸੁਖਦੂਲ ਸਿਰਫ਼ ਉਰਫ਼ ਸੁੱਖਾ ਦੁਨੇਕੇ- ਕੈਨੇਡਾ
ਗੁਰਪਿੰਦਰ ਸਿੰਘ ਉਰਫ਼ ਬਾਬਾ ਦੱਲਾ- ਕੈਨੇਡਾ
ਸਤਵੀਰ ਸਿੰਘ ਵੜਿੰਗ ਉਰਫ਼ ਸੈਮ- ਕੈਨੇਡਾ
ਲਖਬੀਰ ਸਿੰਘ ਲੰਡਾ- ਕੈਨੇਡਾ
ਸੁਪ੍ਰੀਪ ਸਿੰਘ ਹੈਰੀ ਚੱਠਾ- ਜਰਮਨੀ
ਰਾਜੇਸ਼ ਕੁਮਾਰ- ਬ੍ਰਾਜ਼ੀਲ
ਗੁਰਪ੍ਰਿੰਦਰ ਸਿੰਘ- ਕੈਨੇਡਾ
ਹਰਜੋਤ ਸਿੰਘ ਗਿੱਲ- ਅਮਰੀਕਾ
ਰਮਨਜੀਤ ਸਿੰਘ ਉਰਫ਼ ਰੋਮੀ- ਹਾਂਗਕਾਂਗ
ਮਨਪ੍ਰੀਤ ਸਿੰਘ ਉਰਫ਼ ਪੀਤਾ- ਫ਼ਿਲੀਪੀਂਸ
ਗੁਰਜੰਟ ਸਿੰਘ ਜੰਟਾ- ਅਸਟ੍ਰੇਲੀਆ
ਸੰਦੀਪ ਗਰੇਵਾਲ ਉਰਫ ਬਿੱਲਾ ਉਰਫ਼ ਸੰਨੀ ਖਵਾਜਕੇ- ਇੰਡੋਨੇਸ਼ੀਆ
ਅਰਸ਼ਦੀਪ ਸਿੰਘ ਉਰਫ਼ ਡੱਲਾ- ਕੈਨੇਡਾ
ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ- ਕੈਨੇਡਾ
ਰਾਮਦੀਪ ਸਿੰਘ ਉਰਫ਼ ਰਮਨ ਜੱਜ- ਕੈਨੇਡਾ
ਗੌਰਵ ਪਟਿਆਲਾ ਉਰਫ਼ ਲੱਕੀ ਪਟਿਆਲ- ਅਰਮੀਨੀਆ

error: Content is protected !!